ਜਲੰਧਰ(ਬਿਜ. ਡੈ.) – ਪੰਜਾਬ ਦੀ ਇਕ ਹੋਰ ਕੰਪਨੀ (ਮਿਸਿਜ਼ ਬੈਕਟਰ ਫੂਡ ਸਪੈਸ਼ਲਿਟੀਜ਼ ਲਿਮਟਿਡ) ਦੀ ਸ਼ੇਅਰ ਬਾਜ਼ਾਰ ’ਚ ਲਿਸਟਿੰਗ ਲਈ ਆਈ. ਪੀ. ਓ. (ਇਨਿਸ਼ੀਅਲ ਪਬਲਿਕ ਆਫਰਿੰਗ) ਅੱਜ ਤੋਂ ਖੁੱਲ੍ਹ ਜਾਏਗਾ। ਕ੍ਰੀਮਿਕਾ ਬ੍ਰਾਂਡ ਦੇ ਨਾਂ ਨਾਲ ਮਸ਼ੂਰ ਲੁਧਿਆਣਾ ਦੀ ਇਹ ਕੰਪਨੀ ਦੇਸ਼ ਭਰ ’ਚ ਵਿਸਤਾਰ ਲਈ ਪੂੰਜੀ ਬਾਜ਼ਾਰ ਤੋਂ ਪੈਸਾ ਜੁਟਾਉਣ ਲਈ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਜਾ ਰਹੀ ਹੈ। ਕੰਪਨੀ ਨੇ ਸਿਕਿਓਰਿਟੀ ਅਤੇ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਸਾਹਮਣੇ ਬਾਜ਼ਾਰ ਤੋਂ 540 ਕਰੋੜ ਰੁਪਏ ਜੁਟਾਉਣ ਲਈ ਅਰਜ਼ੀ ਦਾਖਲ ਕੀਤੀ ਹੈ। ਕੰਪਨੀ ਦਾ ਇਹ ਆਈ. ਪੀ. ਓ. 17 ਦਸੰਬਰ ਨੂੰ ਬੰਦ ਹੋਵੇਗਾ ਅਤੇ ਸ਼ੇਅਰਾਂ ਦੀ ਅਰਜ਼ੀ ਦਾਖਲ ਕਰਨ ਵਾਲੇ ਨਿਵੇਸ਼ਕਾਂ ਨੂੰ 22 ਦਸੰਬਰ ਤੱਕ ਅਲਾਟਮੈਂਟ ਹੋ ਜਾਏਗੀ ਅਤੇ 28 ਦਸੰਬਰ ਨੂੰ ਕੰਪਨੀ ਦਾ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋ ਜਾਏਗਾ। ਕੰਪਨੀ ਨੇ ਫਿਲਹਾਲ ਸ਼ੇਅਰ ਦੀ ਕੀਮਤ 286 ਤੋਂ 288 ਰੁਪਏ ਤੈਅ ਕੀਤੀ ਹੈ।
ਇਹ ਵੀ ਦੇਖੋ : ਇੰਡੀਅਨ ਆਇਲ ਦੀ ਵਿਸ਼ੇਸ਼ ਆਫਰ, ਤੇਲ ਭਰਵਾ ਕੇ ਜਿੱਤੋ SUV ਕਾਰ ਅਤੇ ਮੋਟਰ ਸਾਈਕਲ
ਇਸ ਤੋਂ ਪਹਿਲਾਂ ਪੰਜਾਬ ਦੀ ਨਾਹਰ ਸਪਿਨਿੰਗ ਮਿੱਲ੍ਹ, ਟ੍ਰਾਈਡੈਂਟ ਗਰੁੱਪ, ਜੇ. ਸੀ. ਟੀ., ਜਗਤਜੀਤ ਇੰਡਸਟ੍ਰੀਜ਼, ਮੋਂਟੀ ਕਾਰਲੋ, ਜੀ. ਐੱਨ. ਏ. ਐਕਸੈੱਲ, ਹੀਰੋ ਮੋਟਰਸ, ਵਰਧਮਾਨ ਟੈਕਸਟਾਈਲਜ਼, ਏ. ਜੀ. ਆਈ. ਇੰਫ੍ਰਾ, ਮਹਾਵੀਰ ਸਪਿਨਿੰਗ ਮਿੱਲ੍ਹ, ਆਤਮ ਵਾਲਵਸ ਵਰਗੀਆਂ ਕੰਪਨੀਆਂ ਸ਼ੇਅਰ ਮਾਰਕੀਟ ’ਚ ਸੂਚੀਬੱਧ ਹਨ। ਮਿਸਿਜ਼ ਬੈਕਟਰ ਫੂਡ ਸਪੈਸ਼ਲਿਟੀਜ਼ ਲਿਮਟਿਡ ਦੀ ਲਿਸਟਿੰਗ ਦੇ ਨਾਲ ਹੀ ਪੰਜਾਬ ਦੀ ਇਕ ਹੋਰ ਕੰਪਨੀ ਦਾ ਨਾਂ ਜੁੜ ਜਾਏਗਾ।
ਇਹ ਵੀ ਦੇਖੋ : ਦੇਸ਼ 'ਚ ਅਜੇ ਵੀ ਵੇਚਿਆ ਜਾ ਰਿਹੈ ਚੀਨੀ ਸਮਾਨ, ਕੈਟ ਨੇ ਕੀਤਾ ਖੁਲਾਸਾ
ਬਰਗਰ ਕਿੰਗ ਇੰਡੀਆ ਦਾ ਸ਼ੇਅਰ ਸੂਚੀਬੱਧ ਹੋਣ ਦੇ ਪਹਿਲੇ ਦਿਨ 131 ਫੀਸਦੀ ਉਛਾਲ ਨਾਲ ਬੰਦ
ਰੈਸਟੋਰੈਂਟ ਚੇਨ ਚਲਾਉਣ ਵਾਲੀ ਕੰਪਨੀ ਬਰਗਰ ਕਿੰਗ ਇੰਡੀਆ ਦਾ ਸ਼ੇਅਰ ਸੋਮਵਾਰ ਨੂੰ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਇਆ ਅਤੇ ਕਾਰੋਬਾਰ ਦੇ ਪਹਿਲੇ ਦਿਨ ਇਹ 60 ਰੁਪਏ ਦੇ ਜਾਰੀ ਮੁੱਲ ਦੇ ਮੁਕਾਬਲੇ ਕਰੀਬ 131 ਫੀਸਦੀ ਚੜ੍ਹ ਕੇ ਬੰਦ ਹੋਇਆ। ਕੰਪਨੀ ਦਾ ਸ਼ੇਅਰ ਬੀ. ਐੱਸ. ਈ. ’ਤੇ ਜਾਰੀ ਮੁੱਲ ਤੋਂ 92.25 ਫੀਸਦੀ ਵੱਧ 115.35 ਰੁਪਏ ’ਤੇ ਖੁੱਲ੍ਹਿਆ। ਬਾਅਦ ’ਚ 130.66 ਫੀਸਦੀ ਦੇ ਵਾਧੇ ਨਾਲ 138.40 ਰੁਪਏ ’ਤੇ ਬੰਦ ਹੋਇਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ’ਤੇ ਕੰਪਨੀ ਦਾ ਸ਼ੇਅਰ 125 ਫੀਸਦੀ ਦੀ ਬੜ੍ਹਤ ਦੇ ਨਾਲ 135 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੀ ਸ਼ੁਰੂਆਤ ’ਚ ਇਹ ਸ਼ੇਅਰ 87.5 ਫੀਸਦੀ ਦੀ ਤੇਜ਼ੀ ਨਾਲ 112.50 ’ਤੇ ਖੁੱਲ੍ਹਿਆ ਸੀ। ਬੀ. ਐੱਸ. ਈ. ’ਤੇ ਕੰਪਨੀ ਦਾ ਬਾਜ਼ਾਰ ਮੁਲਾਂਕਣ 5,282.10 ਕਰੋੜ ਰੁਪਏ ਰਿਹਾ। ਬੀ. ਐੱਸ. ਈ. ’ਤੇ ਕੰਪਨੀ ਦੇ 191.55 ਲੱਖ ਅਤੇ ਐੱਨ. ਐੱਸ. ਈ. ’ਤੇ 18.67 ਕਰੋੜ ਤੋਂ ਵੱਧ ਸ਼ੇਅਰਾਂ ’ਚ ਕਾਰੋਬਾਰ ਹੋਇਆ। ਬਰਗਰ ਕਿੰਗ ਇੰਡੀਆ ਦੇ ਆਈ. ਪੀ. ਓ. ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ 156.65 ਗੁਣਾ ਚੰਦਾ ਮਿਲਿਆ ਸੀ ਅਤੇ 810 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਬੋਲੀ ਦਾ ਘੇਰਾ 59-60 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ। ਕੰਪਨੀ ਇਸ ਸਮੇਂ ਭਾਰਤ ’ਚ 268 ਰੈਸਟੋਰੈਂਟ ਸਟੋਰ ਦਾ ਸੰਚਾਲਨ ਕਰਦੀ ਹੈ। ਇਨ੍ਹਾਂ ’ਚੋਂ ਅੱਠ ਫ੍ਰੈਂਚਾਇਜ਼ੀ ਹਨ, ਜੋ ਮੁੱਖ ਤੌਰ ’ਤੇ ਹਵਾਈ ਅੱਡਿਆਂ ’ਤੇ ਸਥਿਤ ਹਨ। ਬਾਕੀ ਕੰਪਨੀ ਖੁਦ ਚਲਾਉਂਦੀ ਹੈ।
ਇਹ ਵੀ ਦੇਖੋ : ਵਿਸਟ੍ਰਾਨ ਪਲਾਂਟ 'ਚ ਹਿੰਸਾ ਦਰਮਿਆਨ ਚੋਰੀ ਹੋਏ ਹਜ਼ਾਰਾਂ iphone, 437 ਕਰੋੜ ਰੁਪਇਆ ਦੇ ਨੁਕਸਾਨ ਦਾ ਅਨੁਮਾਨ
ਨੋਟ - ਪੰਜਾਬ ਦੀ ਇਸ ਕੰਪਨੀ ਦੇ ਸ਼ੇਅਰ ਬਾਜ਼ਾਰ ਵਿਚ ਲਿਸਟ ਹੋਣ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਨੂੰ ਲੈ ਕੇ ਬਿਲ ਗੇਟਸ ਦੀ ਚਿਤਾਵਨੀ, ਕਿਹਾ- ਬੇਹੱਦ ਬੁਰੇ ਹੋ ਸਕਦੇ ਹਨ ਅਗਲੇ 6 ਮਹੀਨੇ
NEXT STORY