ਜਲੰਧਰ- ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਵਾਤਾਵਰਨ ਤਬਦੀਲੀਆਂ ਦੇ ਚੱਲਦਿਆਂ ਇਹ ਸਾਲ ਫਰਵਰੀ ਮਹੀਨੇ ਦਾ ਸਵਾਗਤ ਸੰਘਣੀ ਧੁੰਦ ਨੇ ਕੀਤਾ ਹੈ। ਫਰਵਰੀ ਮਹੀਨੇ ਦੇ ਪਹਿਲੇ ਦੋਵੇਂ ਦਿਨਾਂ ਨੂੰ ਸੰਘਣੀ ਧੁੰਨ ਨੇ ਲਪੇਟ ਲਿਆ ਹੈ। ਅੱਜ ਐਤਵਾਰ ਵੀ ਕੜਾਕੇ ਦੀ ਧੁੰਦ ਮਗਰੋਂ ਸੂਰਜ ਦੇ ਦਰਸ਼ਨ ਹੋਏ ਅਤੇ ਸ਼ਾਮ 5 ਵਜੇ ਤੋਂ ਬਾਅਦ ਫਿਰ ਠੰਡ ਅਤੇ ਧੁੰਦ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੰਘਣੀ ਧੁੰਦ ਕਾਰਨ ਸੜਕਾਂ 'ਤੇ ਵਿਜ਼ਿਬਿਲਿਟੀ ਬੇਹੱਦ ਘੱਟ ਰਹੀ। ਇਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਵਾਹਨਾਂ ਦੀ ਰਫ਼ਤਾਰ ਮੱਠੀ ਪੈ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਪੱਛਮੀ ਪ੍ਰਭਾਅ ਕਾਰਨ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਵਿਚ ਵੀ ਬਾਰਿਸ਼ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਅੱਜ ਸ਼ਾਮ ਤੋਂ ਮੌਸਮ ਖ਼ਰਾਬ ਹੋ ਸਕਦਾ ਹੈ। ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਇਹ ਵੀ ਪੜ੍ਹੋ- ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
ਮੌਸਮ ਵਿਭਾਗ ਵੱਲੋਂ 3, 4 ਤੇ 5 ਫ਼ਰਵਰੀ ਨੂੰ ਕਈ ਥਾਵਾਂ 'ਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਵਿਭਾਗ ਨੇ ਅਗਲੇ 48 ਘੰਟਿਆਂ ਵਿਚ ਤਾਪਮਾਨ ਵਿਚ ਜ਼ਿਆਦਾ ਬਦਲਾਅ ਨਾ ਆਉਣ ਦੀ ਗੱਲ ਆਖ਼ੀ ਹੈ ਤੇ ਇਹ ਵੀ ਕਿਹਾ ਹੈ ਕਿ ਉਸ ਤੋਂ ਬਾਅਦ ਤਾਪਮਾਨ ਵਿਚ 2 ਤੋਂ 3 ਡਿਗਰੀ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੌਕੇ ਸ਼ਰਧਾਲੂਆਂ ਦਾ ਉਮੜਿਆ ਜਨਸੈਲਾਬ
NEXT STORY