ਐੱਸ.ਏ.ਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ 2025 ਦੀ ਅਨੁਪੂਰਕ ਪ੍ਰੀਖਿਆ (ਕੰਪਾਰਟਮੈਂਟ/ ਰੀਅਪੀਅਰ ਸਮੇਤ ਓਪਨ ਸਕੂਲ) ਵਾਧੂ ਵਿਸ਼ਾ ਅਤੇ ਓਪਨ ਸਕੂਲ ਬਲਾਕ ॥ ਪ੍ਰੀਖਿਆ ਸਬੰਧੀ ਪਹਿਲਾਂ ਜਾਰੀ ਡੇਟਸ਼ੀਟ ਵਿਚ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀ ਪ੍ਰਬੰਧਕੀ ਕਾਰਨਾਂ ਕਰਕੇ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ ਚੁੱਕਿਆ ਜਾ ਰਿਹਾ ਇਹ ਸਖ਼ਤ ਕਦਮ
ਸੂਤਰਾਂ ਮੁਤਾਬਕ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 8.8.2025 ਨੂੰ ਹੋਣ ਵਾਲਾ ਪੇਪਰ (ਦਸਵੀਂ ਸ਼੍ਰੇਣੀ ਗ੍ਰਹਿ ਵਿਗਿਆਨ, ਬਾਰਵੀਂ ਸ਼੍ਰੇਣੀ ਜਨਰਲ ਪੰਜਾਬੀ ਅਤੇ ਪੰਜਾਬ ਹਿਸਟਰੀ ਐਂਡ ਕਲਚਰ) ਹੁਣ ਰੀਵਾਈਜ਼ਡ ਡੇਟਸ਼ੀਟ ਅਨੁਸਾਰ ਮਿਤੀ 20.8.2025 ਨੂੰ ਹੋਵੇਗਾ ਅਤੇ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 20.8.2025 ਨੂੰ ਹੋਣ ਵਾਲਾ ਪੇਪਰ (ਦਸਵੀਂ ਸ਼੍ਰੇਣੀ ਅੰਗਰੇਜੀ, ਅਤੇ ਬਾਰਵੀਂ ਸ਼੍ਰੇਣੀ ਗਣਿਤ) ਹੁਣ ਰੀਵਾਈਜ਼ਡ ਡੇਟਸ਼ੀਟ ਅਨੁਸਾਰ ਮਿਤੀ 8.8.2025 ਨੂੰ ਹੋਵੇਗਾ। ਰੀਵਾਈਜ਼ਡ ਡੇਟਸ਼ੀਟ ਅਤੇ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in 'ਤੇ ਉਪਲਬਧ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ੀ ਧਰਤੀ ਨੇ ਖੋਹ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਰੋ-ਰੋ ਕੇ ਰੱਖੜੀ ਲੈ ਕੇ ਸ਼ਮਸ਼ਾਨਘਾਟ ਪਹੁੰਚੀਆਂ ਭੈਣਾਂ
NEXT STORY