ਗੁਰਦਾਸਪੁਰ (ਵਿਨੋਦ)- ਕਸਬਾ ਕਾਹਨੂੰਵਾਨ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਠਾਕੁਰ ਅਭੀਸ਼ੇਕ ਸਿੰਘ ਦੀ ਇੰਗਲੈਂਡ ਵਿੱਚ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਜਾਣ ਦੀ ਖ਼ਬਰ ਨੇ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜਾ ਦਿੱਤੀ। ਅਭੀਸ਼ੇਕ ਕਰੀਬ 23 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਲਈ ਚੰਗਾ ਭਵਿੱਖ ਬਣਾਉਣ ਦੀ ਆਸ ਨਾਲ ਵਰਕ ਪਰਮਿਟ ’ਤੇ ਇੰਗਲੈਂਡ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ
ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਤ ਤੋਂ ਲਗਭਗ ਇੱਕ ਮਹੀਨੇ ਬਾਅਦ ਅੱਜ ਜਦੋਂ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਤਾਂ ਪੂਰਾ ਇਲਾਕਾ ਗਮਗੀਨ ਹੋ ਗਿਆ। ਸ਼ਮਸ਼ਾਨਘਾਟ 'ਚ ਅਭੀਸ਼ੇਕ ਦੀ ਭੈਣਾਂ ਵੀ ਰੱਖੜੀ ਲੈ ਕੇ ਆਪਣੇ ਵੀਰ ਨੂੰ ਅਖੀਰਲੀ ਵਾਰ ਮਿਲਣ ਲਈ ਆਈਆਂ। ਇਸ ਦੁਖਦਾਈ ਮੌਕੇ ਪੂਰੇ ਪਰਿਵਾਰ ਅਤੇ ਪਿੰਡ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਹ ਗਮਗੀਨ ਸਮਾਂ ਨਹੀਂ ਦੇਖਿਆ ਜਾ ਸਕਿਆ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਧਰਤੀ 'ਤੇ ਇਕ ਹੋਰ ਨੌਜਵਾਨ ਦੀ ਮੌਤ, ਸੋਚਿਆ ਨਾ ਸੀ ਇੰਝ ਪਰਤੇਗਾ ਘਰ
NEXT STORY