ਗੁਰਦਾਸਪੁਰ (ਗੁਰਪ੍ਰੀਤ): ਦੀਨਾਨਗਰ-ਬਹਿਰਾਮਪੁਰ ਰੋਡ 'ਤੇ ਦੀਨਾਨਗਰ ਦੇ ਇਕ ਨਾਮੀ ਨਿੱਜੀ ਸਕੂਲ ਦੀ ਬੱਸ ਅਸੰਤੁਲਿਤ ਹੋ ਕੇ ਇਕਦਮ ਸੜਕ ਕਿਨਾਰੇ ਇਕ ਕੰਧ ਵਿਚ ਜਾ ਵੱਜੀ। ਗਨੀਮਤ ਇਹ ਰਹੀ ਕਿ ਸਕੂਲ ਬੱਸ ਵਿਚ ਸਵਾਰ ਬੱਚੇ ਵਾਲ-ਵਾਲ ਬੱਚ ਗਏ ਪਰ ਜਾਣਕਾਰੀ ਮਿਲੀ ਹੈ ਕਿ ਬੱਸ ਦੇ ਕੰਧ ਨਾਲ ਟੱਕਰਾਉਣ ਕਾਰਨ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਪੂਰੀ ਘਟਨਾ ਦੀ ਇਕ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ।
ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਸੰਘਣੀ ਧੁੰਦ ਵਿਚਾਲੇ ਦੋ ਸਕੂਲ ਬੱਸਾਂ ਦੇ ਡਰਾਈਵਰ ਆਪਸ ਵਿਚ ਰੇਸਾਂ ਲਗਾ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਬੱਚਿਆਂ ਦੀ ਜ਼ਿੰਦਗੀ ਨਾਲ ਇਸ ਤਰ੍ਹਾਂ ਖਿਲਵਾੜ ਕੀਤੇ ਜਾਣ ਕਾਰਨ ਮਾਪਿਆਂ ਵਿਚ ਵੀ ਕਾਫ਼ੀ ਰੋਸ ਹੈ। ਉੱਥੇ ਹੀ ਮਾਮਲੇ ਵਿਚ ਸਕੂਲ ਪ੍ਰਸ਼ਾਸਨ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਨਿਜੀ ਸਕੂਲ ਦੇ ਪ੍ਰਬੰਧਨ ਨਾਲ ਗੱਲਬਾਤ ਕੀਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਾਰ ਨਾਲ ਟੱਕਰ ਹੋਣ ਤੋਂ ਬਚਾਂਉਦਿਆ-ਬਚਾਉਂਦਿਆ ਬੱਸ ਅਸੰਤੁਲਿਤ ਹੋ ਗਈ ਸੀ । ਜਦੋਂ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਦਿਖਾਈ ਗਈ ਅਤੇ ਦੱਸਿਆ ਗਿਆ ਕਿ ਸੀ.ਸੀ.ਟੀ.ਵੀ. ਵਿਚ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਡਰਾਈਵਰ ਦੀ ਕੋਈ ਗਲਤੀ ਨਜ਼ਰ ਆਈ ਤਾਂ ਉਸ ਦੇ ਖ਼ਿਲਾਫ਼ ਅਤੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਰਾਹੁਲ ਗਾਂਧੀ ਨਾਲ ਹੋਈ ਬਹਿਸ ਮਗਰੋਂ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ (ਵੀਡੀਓ)
NEXT STORY