ਲੁਧਿਆਣਾ (ਵਿੱਕੀ)- ਪੰਜਾਬ ਸਰਕਾਰ ਦੇ ਪੀ.ਐੱਮ.-ਸ੍ਰੀ ਯੋਜਨਾ ਦੇ ਤਹਿਤ ਰਾਜ ਦੇ ਸਕੂਲਾਂ ਵਿਚ ‘ਸਾਇੰਸ ਸਰਕਲ’ ਸਥਾਪਤ ਕਰਕੇ ਵਿਗਿਆਨ ਅਤੇ ਤਕਨੀਕੀ ਦੇ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਉਤਸ਼ਾਹਤ ਕਰਨ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ, ਤਾਰਕਿਕ ਸੋਚ ਅਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣਾ ਹੈ। ਇਹ ਪਹਿਲ ਰਾਜ ਦੇ ਸਟੇਟ ਕਾਊਂਸਲ ਫਾਰ ਐਜੂਕੇਸ਼ਨ ਸਿਰਚ ਐਂਡ ਟ੍ਰੇਨਿੰਗ, ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਇਕ ਪੱਤਰ ਰਾਹੀਂ ਘੋਸ਼ਿਤ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ, ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਸਾਇੰਸ ਸਰਕਲ ਦਾ ਗਠਨ ਅਤੇ ਉਦੇਸ਼
ਸੈਸ਼ਨ 2024-25 ਦੌਰਾਨ ਇਨ੍ਹਾਂ ਸਰਕਲਾਂ ਦੇ ਤਹਿਤ ਵੱਖ ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਕਲਾਸ ਦੇ ਪਾਠਕ੍ਰਮ ਤੋਂ ਅੱਗੇ ਵਿਗਿਆਨ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲੇਗਾ।
ਮੁੱਖ ਉਦੇਸ਼:
-ਵਿਗਿਆਨਕ ਸੋਚ ਅਤੇ ਤਾਰਕਿਕ ਦ੍ਰਿਸ਼ਟੀਕੋਣ ਦਾ ਵਿਕਾਸ।
-ਵਿਗਿਆਨ ਅਤੇ ਤਕਨੀਕੀ ਦੇ ਖੇਤਰਾਂ ਵਿਚ ਨਵਾਚਾਰ ਨੂੰ ਉਤਸ਼ਾਹ ਦੇਣਾ।
-ਟੀਮ ਵਰਕ ਅਤੇ ਕ੍ਰਿਏਟੀਵਿਟੀ ਨੂੰ ਉਤਸ਼ਾਹਤ ਕਰਨਾ।
ਪ੍ਰਮੁੱਖ ਗਤੀਵਿਧੀਆਂ :
ਸਾਇੰਸ ਸਰਕਲ ਦੇ ਤਹਿਤ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ :
-ਵਿਗਿਆਨ ਆਧਾਰਿਤ ਤਜ਼ਰਬੇ ਅਤੇ ਸਿਖਲਾਈ।
-ਵਿਗਿਆਨਕਾਂ ਅਤੇ ਮਾਹਰਾਂ ਦੇ ਨਾਲ ਸੈਸ਼ਨ।
-ਵਿਗਿਆਨ ਕਵਿਜ਼ ਅਤੇ ਓਲੰਪੀਆਡ।
-ਪ੍ਰਕਿਰਤੀ ਅਵਲੋਕਨ ਅਤੇ ਸੋਧ ਪਰਿਯੋਜਨਾਵਾਂ।
-ਵਿਗਿਆਨ ਮੇਲਿਆਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਸਰਕਲ ਦੀ ਸਰੰਚਨਾ
ਹਰ ਸਕੂਲ ਵਿਚ ਇਕ ਸਮਿਤੀ ਬਣਾਈ ਜਾਵੇਗੀ, ਜਿਸ ਵਿਚ ਸ਼ਾਮਲ ਹੋਣਗੇ :
-ਸਕੂਲ ਮੁਖੀ : ਪ੍ਰਧਾਨ
-ਸੀਨੀਅਰ ਵਿਗਿਆਨ ਅਧਿਆਪਕ : ਸੈਕਟਰੀ
-ਵਿਗਿਆਨ ਅਧਿਆਪਕ –ਇਵੇਂਟ ਕੋਆਰਡੀਨੇਟਰ
-ਵਿਗਿਆਨ ਅਧਿਆਪਕ ਮੈਂਟਰ-ਮੈਂਬਰ
-2 ਸੀਨੀਅਰ ਵਿਦਿਆਰਥੀ-ਵਿਦਿਆਰਥੀ ਮੈਂਬਰ
ਸਾਇੰਸ ਸਰਕਲ ਵਿਚ ਹਰ ਸਰਕਲ ਵਿਚ 25 ਵਿਦਿਆਰਥੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਗਰੁੱਪ ਵਿਚ ਵੰਡਿਆ ਜਾਵੇਗਾ।
ਲੁਧਿਆਣਾ ਦੇ 45 ਸਕੂਲਾਂ ਦੀ ਹੋਈ ਚੋਣ
ਰਾਜ ਵਿਚ ਚੁਣੇ ਗਏ 667 ਸਕੂਲਾਂ ਨੂੰ ਇਸ ਯੋਜਨਾ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ। ਹਰ ਸਕੂਲ ਨੂੰ 5000 ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਪਟਿਆਲਾ ਵਿਚ ਸਭ ਤੋਂ ਜ਼ਿਆਦਾ 62 ਸਕੂਲ ਚੁਣੇ ਗਏ ਹਨ, ਜਦੋਂਕਿ ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪ ਨਗਰ ਵਿਚ ਸਭ ਤੋਂ ਘੱਟ 12-12 ਸਕੂਲ, ਲੁਧਿਆਣਾ ਦੇ 45 ਸਕੂਲ ਸ਼ਾਮਲ ਹਨ। ਇਸ ਪਰਿਯੋਜਨਾ ਦੇ ਲਈ ਕੁਲ 33.35 ਲੱਖ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ ਵਾਪਰਿਆ ਦਰਦਨਾਕ ਹਾਦਸਾ, ਕੰਮ 'ਤੇ ਨਿਕਲੇ ਨੌਜਵਾਨ ਦੀ ਹੋਈ ਮੌਤ
NEXT STORY