ਸਮਰਾਲਾ (ਵਰਮਾ/ਸੱਚਦੇਵਾ): ਅੱਜ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਘੁਲਾਲ ਟੋਲ ਪਲਾਜ਼ਾ 'ਤੇ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਤੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਗੋਲ਼ੀਆਂ ਚਲਾ ਹਮਲਾ ਕਰ ਦਿੱਤਾ, ਜਿਸ ਵਿਚ ਟੋਲ ਮੈਨੇਜਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਕਬੱਡੀ ਖਿਡਾਰੀ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸੇ
ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਟੋਲ ਮੈਨੇਜਰ ਦੇ ਇਕ ਗੋਲੀ ਪੱਟ ਵਿੱਚ ਲੱਗੀ ਹੈ ਤੇ ਦੂਸਰੀ ਗੋਲੀ ਨਾਲ ਖਹਿ ਕੇ ਲੰਘ ਗਈ ਹੈ। ਇਸ ਸਬੰਧੀ ਸੂਚਨਾ ਸਮਰਾਲਾ ਪੁਲਸ ਨੂੰ ਮਿਲੀ ਹੈ ਤੇ ਸਮਰਾਲਾ ਪੁਲਸ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚ ਜਾਂਚ ਵਿੱਚ ਜੁੱਟ ਗਏ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਚੀ ਗਈ ਸੀ ਪੰਜਾਬ 'ਚ ਹੋਏ ਕਾਂਡ ਦੀ ਸਾਜ਼ਿਸ਼! ਮਾਮਲੇ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਸਮਰਾਲਾ ਪੁਲਸ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਜ਼ਖ਼ਮੀ ਟੋਲ ਮੈਨੇਜਰ ਯਾਦਵਿੰਦਰ ਸਿੰਘ ਕੁਲਾਲ ਟੋਲ ਪਲਾਜ਼ਾ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅੱਗੇ ਢਿੱਲਵਾਂ ਕੋਲ ਟੋਲ ਪਲਾਜ਼ਾ 'ਤੇ ਲੱਗੇ ਹੋਏ ਸਨ, ਉਸ ਟੋਲ 'ਤੇ ਜ਼ਖ਼ਮੀ ਦੀ ਕਿਸੇ ਨਛੱਤਰ ਸਿੰਘ ਨਾਲ ਪੁਰਾਣੀ ਦੁਸ਼ਮਣੀ ਦਾ ਮਾਮਲਾ ਚੱਲ ਰਿਹਾ। ਉਸ ਰੰਜਿਸ਼ ਦੇ ਚਲਦਿਆਂ ਅੱਜ ਕਾਰ ਸਵਾਰ ਚਾਰ ਵਿਅਕਤੀਆਂ ਨੇ ਘੁਲਾਲ ਟੋਲ ਪਲਾਜ਼ਾ ਆ ਕੇ ਟੋਲ ਦੇ ਬਾਹਰ ਬੈਠੇ ਮੈਨੇਜਰ ਯਾਦਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਵਿਚ ਜੁੱਟ ਗਈ ਹੈ ਜਲਦੀ ਇਸ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।
ਦੁਬਈ 'ਚ ਮੋਹਾਲੀ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ, ਘਰ ਪੁੱਜੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
NEXT STORY