ਮਾਨਸਾ (ਸੰਦੀਪ ਮਿੱਤਲ)- ਸ਼ਹਿਰ ਦੇ ਕੀਟਨਾਸ਼ਕ ਦਵਾਈਆਂ ਦੇ ਦੁਕਾਨਦਾਰ ’ਤੇ ਗੋਲੀਬਾਰੀ ਹੋਣ ਦਾ ਮਾਮਲਾ ਵਿਦੇਸ਼ ਨਾਲ ਜੁੜ ਗਿਆ ਹੈ। ਕੈਨੇਡਾ ਬੈਠੇ ਕੁੱਝ ਵਿਅਕਤੀਆਂ ਨੇ ਮਾਨਸਾ ਦੇ ਦੁਕਾਨਦਾਰ ’ਤੇ ਗੋਲੀਬਾਰੀ ਕਰਵਾਉਣ ਦੀ ਸਾਜਿਸ਼ ਰਚੀ। ਦੁਕਾਨਦਾਰ ਦਾ ਲੜਕਾ ਕੈਨੇਡਾ ਦੇ ਸਰੀ ਵਿਖੇ ਪੜ੍ਹਾਈ ਕਰਦਾ ਤੇ ਉਥੋਂ ਦੀ ਕੋਆਅਟਿੰਲ ਯੂਨੀਅਨ ਦਾ ਮੀਤ ਪ੍ਰਧਾਨ ਹੈ। ਉਸ ਨੂੰ ਇਸ ਤੋਂ ਲਾਂਭੇ ਕਰਨ, ਡਰਾਉਣ ਧਮਕਾਉਣ ਦੇ ਮਕਸਦ ਨਾਲ ਮਾਨਸਾ ਵਿਖੇ ਉਸ ਦੇ ਪਿਤਾ ’ਤੇ ਗੋਲੀਆਂ ਵਰ੍ਹਾਈਆਂ। ਪੁਲਸ ਮਾਨਸਾ ਨੇ ਤਿੰਨ ਵਿਅਕਤੀਆਂ ਨੂੰ ਨਾਮਜਦ ਕਰਨ ਤੋਂ ਬਾਅਦ ਇਕ ਹੋਰ ਵਿਅਕਤੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਅਤੇ ਵਿਦੇਸ਼ੀ ਬੈਠੇ ਤਿੰਨ ਵਿਅਕਤੀਆਂ ਨੂੰ ਨਾਮਜਦ ਕਰਕੇ ਕੁੱਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - PRTC ਬੱਸ ਦੇ ਡਰਾਈਵਰ ਦੀ ਵਾਇਰਲ ਵੀਡੀਓ ਨਾਲ ਮਚੀ ਤਰਥੱਲੀ! 20 ਮਿੰਟ ਤਕ...
ਜਾਣਕਾਰੀ ਦਿੰਦਿਆਂ ਅੱਜ ਇੱਥੇ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲਸ ਮਾਨਸਾ ਨੇ ਲੰਬੀ ਅਤੇ ਬਾਰੀਕ ਤਫਤੀਸ਼ ਤੋਂ ਬਾਅਦ ਮਾਨਸਾ ਦੇ ਦੁਕਾਨਦਾਰ ਸਤੀਸ਼ ਕੁਮਾਰ ਨੀਟੂ ਤੇ ਗੋਲੀਬਾਰੀ ਹਮਲੇ ਦੀ ਘੋਖ ਪੜਤਾਲ ਕੀਤੀ। ਦੁਕਾਨਦਾਰ ਸਤੀਸ਼ ਕੁਮਾਰ ਨੀਟੂ ’ਤੇ ਮੋਟਰਸਾਇਕਲ ਸਵਾਰ 2 ਵਿਅਕਤੀਆਂ ਨੇ ਗੋਲੀਆਂ ਵਰਾਈਆਂ ਸਨ ਤੇ ਫਰਾਰ ਹੋ ਗਏ ਸਨ।
28 ਅਕਤੂਬਰ ਦੀ ਇਸ ਘਟਨਾ ਤੋਂ ਬਾਅਦ ਪੁਲਸ ਮਾਨਸਾ ਨੇ ਗੁਰਸਾਹਿਬ ਸਿੰਘ ਵਾਸੀ ਨਾਨਕਪੁਰਾ ਰੋਪੜ, ਰਮਨਪ੍ਰੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ ਅਤੇ ਉਨ੍ਹਾਂ ਦੇ ਇਕ ਸਾਥੀ ਬਲਜਿੰਦਰ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲ, 8 ਕਾਰਤੂਸ ਬਰਾਮਦ ਕੀਤੇ ਸਨ। ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਦੀ ਪੁੱਛਗਿੱਛ ’ਤੇ ਪੁਲਸ ਨੇ ਮਨਜੋਤ ਸਿੰਘ ਵਾਸੀ ਮਸਾਣੀ ਜ਼ਿਲਾ ਜਲੰਧਰ ਨੂੰ ਪਿੰਡ ਖਾਨਪੁਰ ਤੋਂ ਕਾਬੂ ਕਰਕੇ ਉਸ ਕੋਲੋਂ ਇਕ ਪਿਸਟਲ 9 ਐੱਮ.ਐੱਮ, 2 ਕਾਰਤੂਸ, 1 ਪਿਸਟਲ 32 ਬੋਰ ਸਮੇਤ 4 ਕਾਰਤੂਸ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਮੀਨਾ ਨੇ ਦੱਸਿਆ ਕਿ ਦੁਕਾਨਦਾਰ ਸਤੀਸ਼ ਕੁਮਾਰ ਨੀਟੂ ’ਤੇ ਹੋਏ ਹਮਲੇ ਦੀ ਸਾਜਿਸ਼ ਵਿਦੇਸ਼ ਤੋਂ ਰਚੀ ਗਈ ਸੀ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਦਾ ਲੜਕਾ ਕੈਨੇਡਾ ਦੇ ਸਰੀਂ ਵਿਖੇ ਪੜ੍ਹਾਈ ਕਰਦਾ ਹੈ ਅਤੇ ਉਥੇ ਵਿਦਿਆਰਥੀ ਜੱਥੇਬੰਦੀ ਦਾ ਪ੍ਰਧਾਨ ਰਹਿ ਚੁੱਕਾ ਹੈ ਤੇ ਮੌਜੂਦਾ ਮੀਤ ਪ੍ਰਧਾਨ ਹੈ। ਉਹ ਵਿਦਿਆਰਥੀ ਜੱਥੇਬੰਦੀਆਂ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ, ਜਿਸ ਨੂੰ ਲੈ ਕੇ ਵਿਰੋਧੀ ਗੁੱਟ ਉਸ ਤੋਂ ਖਫਾ ਸੀ।
ਇਹ ਖ਼ਬਰ ਵੀ ਪੜ੍ਹੋ - ਕਬੱਡੀ ਖਿਡਾਰੀ ਦੇ ਕਾਤਲਾਂ ਨੇ ਪੰਜਾਬ ਪੁਲਸ ਦੇ CIA ਇੰਚਾਰਜ ਨੂੰ ਮਾਰੀ ਗੋਲ਼ੀ! ਟੋਲ ਪਲਾਜ਼ੇ 'ਤੇ ਹੋ ਗਈ ਤਾੜ-ਤਾੜ
ਉਹ ਚਾਹੁੰਦੇ ਸਨ ਕਿ ਸਤੀਸ਼ ਕੁਮਾਰ ਦਾ ਲੜਕਾ ਵਿਦਿਆਰਥੀ ਜੱਥੇਬੰਦੀ ਚੋਣਾਂ ਅਤੇ ਸਰਗਰਮੀਆਂ ਤੋਂ ਪਿੱਛੇ ਹਟ ਜਾਵੇ। ਜਿਸ ਕਰਕੇ ਉਨ੍ਹਾਂ ਉਸ ਦੇ ਪਿਤਾ ਸਤੀਸ਼ ਕੁਮਾਰ ਨੀਟੂ ਦੀ ਦੁਕਾਨ ਮਾਨਸਾ ਤੇ ਕੁੱਝ ਬੰਦੇ ਭੇਜ ਕੇ ਫਾਇਰਿੰਗ ਕਰਵਾਈ। ਇਸ ਦੇ ਪਿੱਛੇ ਪਰਿਵਾਰ ਨੂੰ ਸਿਰਫ ਡਰਾਉਣਾ ਧਮਕਾਉਣਾ ਹੀ ਸੀ। ਪੁਲਸ ਨੇ ਇਸ ਸਾਰੀ ਸਾਜਿਸ਼ ਰਚਣ ਵਾਲੇ ਰਾਜਨ ਭਗਤ ਵਾਸੀ ਬਟਾਲਾ ਹਾਲ ਅਬਾਦ ਕੈਨੇਡਾ, ਸ਼ਰਨਜੀਤ ਸਿੰਘ ਔਲਖ ਉਰਫ ਸ਼ਰਨ ਔਲਖ ਵਾਸੀ ਗੁਰਦਾਸਪੁਰ ਹਾਲ ਕੈਨੇਡਾ, ਜਸਪ੍ਰੀਤ ਸਿੰਘ ਉਰਫ ਜਸਗਿੱਲ ਵਾਸੀ ਲਾਲੋਮਾਜਰਾ ਹਾਲ ਅਬਾਦ ਆਸਟਰੇਲੀਆ ਨੂੰ ਨਾਮਜਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਨੇ ਗੁਰਸਾਹਿਬ ਸਿੰਘ, ਰਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਤੇ ਮਨਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਹੋਰਨਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਜਾਰੀ ਹੈ। ਇਸ ਸਾਰੇ ਹਮਲੇ ਪਿੱਛੇ ਕੈਨੇਡਾ ਦੀਆਂ ਵਿਦਿਆਰਥੀ ਚੋਣਾਂ ਵਿਚ ਦੋ ਗੁੱਟਾਂ ਦੀ ਆਪਸੀ ਖਿੱਚੋਤਾਣ ਇਕ ਕਾਰਨ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਗੱਲਾਂ ਪਤਾ ਲੱਗਣ ਦੀ ਆਸ ਹੈ। ਇਸ ਮੌਕੇ ਡੀ.ਐੱਸ.ਪੀ. ਬੂਟਾ ਸਿੰਘ ਗਿੱਲ, ਥਾਣਾ ਸਿਟੀ 1 ਇੰਚਾਰਜ ਜਸਪ੍ਰੀਤ ਸਿੰਘ, ਸੀ.ਆਈ.ਏ ਸਟਾਫ ਇੰਚਾਰਜ ਬਲਕੌਰ ਸਿੰਘ ਵੀ ਹਾਜ਼ਰ ਸਨ।
ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਕੰਬਿਆ ਇਲਾਕਾ
NEXT STORY