ਸਮਰਾਲਾ (ਬਿਪਨ): ਸਾਲ 2026 ਦੀ ਚੜ੍ਹਦੀ ਸਵੇਰ ਹੀ ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ਨੇੜੇ ਇਕ ਬਾਊਂਸਰ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਕਮਲਪ੍ਰੀਤ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 29 ਸਾਲ ਸੀ। ਮੁੱਢਲੀ ਸੂਚਨਾ ਮੁਤਾਬਕ ਕਮਲਪ੍ਰੀਤ ਦੀ ਮੌਤ ਇੱਥੇ ਵਾਪਰੇ ਸੜਕ ਹਾਦਸੇ ਵਿਚ ਹੋਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਘੁਲਾਲ ਟੋਲ ਪਲਾਜ਼ਾ ਨੇੜੇ ਕਿਸੇ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ। ਮੌਕੇ 'ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਜੇਬ ਵਿਚੋਂ ਮਿਲੇ ਕਾਗਜ਼ਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ 29 ਸਾਲਾ ਨੌਜਵਾਨ ਕਮਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਹੈ, ਜੋ ਬਾਉਂਸਰ ਦਾ ਕੰਮ ਕਰਦਾ ਸੀ ਤੇ ਲੁਧਿਆਣੇ ਦਾ ਰਹਿਣ ਵਾਲਾ ਹੈ। ਅਗਲੀ ਕਾਰਵਾਈ ਲਈ ਲਾਸ਼ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਰੱਖ ਦਿੱਤਾ ਗਿਆ ਹੈ।
ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਕਿਤੇ ਆਹ ਗਲਤੀ ਨਾ ਕਰ ਬੈਠਿਓ ਨਹੀਂ ਤਾਂ...
NEXT STORY