ਚੰਡੀਗੜ੍ਹ: ਪੰਜਾਬ ਦੇ ਟ੍ਰੈਵਲ ਏਜੰਟਾਂ ਨਾਲ ਜੁੜਿਆ ਵੱਡਾ ਖ਼ੁਲਾਸਾ ਹੋਇਆ ਹੈ। ਸੂਬੇ ਅੰਦਰ ਤਕਰੀਬਨ 92 ਫ਼ੀਸਦੀ ਟ੍ਰੈਵਲ ਏਜੰਟ ਨਾਜਾਇਜ਼ ਤੌਰ 'ਤੇ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ ਸੂਬੇ ਵਿਚ ਸਿਰਫ਼ 212 ਟ੍ਰੈਵਲ ਏਜੰਟਾਂ ਕੋਲ ਹੀ ਲਾਇਸੰਸ ਹਨ। ਇਨ੍ਹਾਂ ਵਿਚੋਂ ਵੀ 80 ਏਜੰਟਾਂ ਦੇ ਲਾਇਸੰਸ ਐਕਸਪਾਇਰ ਹੋ ਚੁੱਕੇ ਹਨ।
ਉਂਝ ਤਾਂ ਸੂਬੇ ਦੇ ਹਰ ਜ਼ਿਲ੍ਹੇ ਵਿਚ ਹੀ ਨਾਜਾਇਜ਼ ਏਜੰਟਾਂ ਦਾ ਕਾਰੋਬਾਰ ਚੱਲ ਰਿਹਾ ਹੈ, ਪਰ 8 ਜ਼ਿਲ੍ਹੇ ਤਾਂ ਅਜਿਹੇ ਹਨ, ਜਿੱਥੇ ਦੇ ਕਿਸੇ ਵੀ ਟ੍ਰੈਵਲ ਏਜੰਟ ਦਾ ਬਿਓਰਾ ਕੇਂਦਰ ਸਰਕਾਰ ਕੋਲ ਮੌਜੂਦ ਨਹੀਂ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਫਰੀਦਕੋਟ, ਪਠਾਨਕੋਟ, ਫਿਰੋਜ਼ਪੁਰ, ਮਾਲੇਰਕੋਟਲਾ, ਫਾਜ਼ਿਲਕਾ ਤੇ ਮਾਨਸਾ ਸ਼ਾਮਲ ਹਨ। ਕੇਂਦਰ ਵੱਲੋਂ ਤਕਰੀਬਨ 2900 ਟ੍ਰੈਵਲ ਏਜੰਟਾਂ ਦੀ ਲਿਸਟ ਸੂਬਾ ਸਰਕਾਰ ਨੂੰ ਭੇਜੀ ਗਈ ਹੈ, ਤਾਂ ਜੋ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਕੇਂਦਰੀ ਰਿਪੋਰਟ ਮੁਤਾਬਕ ਜਲੰਧਰ ਵਿਚ ਸਭ ਤੋਂ ਵੱਧ ਏਜੰਟ ਰਜਿਸਟਰਡ ਹਨ। ਇੱਥੇ 86 ਏਜੰਟਾਂ ਕੋਲ ਲਾਇਸੰਸ ਹੈ, ਜਿਨ੍ਹਾਂ ਵਿਚੋਂ 16 ਦੇ ਲਾਇਸੰਸ ਐਕਸਪਾਇਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਮੋਹਾਲੀ ਵਿਚ 31, ਹੁਸ਼ਿਆਰਪੁਰ ਵਿਚ 22, ਲੁਧਿਆਣਾ ਵਿਚ 20 ਏਜੰਟਾਂ ਦੇ ਵੇਰਵੇ ਕੇਂਦਰ ਸਰਕਾਰ ਕੋਲ ਮੌਜੂਦ ਹਨ।
ਡਿਪੋਰਟ ਹੋ ਕੇ ਆਏ ਲੋਕ ਨਹੀਂ ਕਰ ਰਹੇ ਸ਼ਿਕਾਇਤ
ਪੰਜਾਬ ਸਰਕਾਰ ਵੱਲੋਂ ਧੋਖੇਬਾਜ਼ ਟ੍ਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਤੋਂ ਪੰਜਾਬੀਆਂ ਦੇ ਡਿਪੋਰਟ ਹੋਣ ਮਗਰੋਂ ਮੋਹਾਲੀ ਦੇ ਇਕ ਟ੍ਰੈਵਲ ਏਜੰਟ ਦਾ ਲਾਇਸੰਸ ਵੀ ਰੱਦ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ 4 ਮੈਂਬਰੀ ਜਾਂਚ ਕਮੇਟੀ ਦੇ ਹੁਕਮਾਂ 'ਤੇ 12 ਤੋਂ ਵੱਧ ਟ੍ਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪਰ ਵੱਡੀ ਗੱਲ ਹੈ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 126 ਲੋਕਾਂ ਵਿਚੋਂ ਅਜੇ ਤਕ ਮਹਿਜ਼ 4 ਲੋਕਾਂ ਨੇ ਹੀ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਅਜਿਹੇ ਵਿਚ ਪੁਲਸ ਲਈ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨਾ ਬੇਹੱਦ ਮੁਸ਼ਕਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ
ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਪੰਜਾਬੀਆਂ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਰਾਂ ਨੂੰ ਠੱਗਣ ਵਾਲੇ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ NRI ਵਿੰਗ ਦੇ ADGP ਪ੍ਰਵੀਨ ਸਿਨਹਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿਚ ਡਿਪੋਰਟ ਹੋ ਕੇ ਪਹੁੰਚੇ ਲੋਕਾਂ ਦੇ ਬਿਆਨ ਦਰਜ ਕਰਨ ਤੇ ਕਾਰਵਾਈ ਕਰਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਥਾਣਾ ਕੈਂਟ ਪੁਲਸ ਨੇ ਸੀਰੀਅਲ ਸਾਈਕਲ ਚੋਰ ਨੂੰ ਕੀਤਾ ਕਾਬੂ
NEXT STORY