ਖਰੜ (ਰਣਬੀਰ) : ਇੱਥੇ ਏਅਰਪੋਰਟ ਰੋਡ ਸੈਕਟਰ-123 ਨੇੜੇ ਬੀਤੀ ਰਾਤ ਰੀਅਲ ਅਸਟੇਟ ਕਾਰੋਬਾਰੀ 'ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਗੋਲੀ ਕਾਰ ਦੇ ਦਰਵਾਜ਼ੇ 'ਚ ਲੱਗਣ ਕਾਰਨ ਕਾਰ ਸਵਾਰ ਉਕਤ ਕਾਰੋਬਾਰੀ ਅਤੇ ਉਸਦਾ ਦੋਸਤ ਦੋਵੇਂ ਵਾਲ-ਵਾਲ ਬਚ ਗਏ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦੇ, ਦੋਵੇਂ ਹਮਲਾਵਰ ਉਥੋਂ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਫੌਰੀ ਪੁਲਸ ਨੂੰ ਦਿੱਤੀ ਗਈ ਜਿਸ ‘ਤੇ ਥਾਣਾ ਸਦਰ ਪੁਲਸ ਵਲੋਂ ਮੌਕੇ ‘ਤੇ ਪੁੱਜ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਾਹਨ ਚਾਲਕ ਹੁਣ ਸਿਰਫ...
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੰਨੀ ਇਨਕਲੇਵ ਵਿਖੇ ਸਥਿਤ ਬਾਲਾ ਅਸਟੇਟਸ ਦੇ ਮਾਲਕ ਅਤੇ ਪ੍ਰਾਪਰਟੀ ਕਾਰੋਬਾਰੀ ਧੀਰਜ ਸ਼ਰਮਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਆਪਣੇ ਦੋਸਤ ਜਸਜੀਤ ਸਿੰਘ ਨਾਲ ਆਈ-10 ਕਾਰ 'ਚ ਕਿਸੇ ਕੰਮ ਸਬੰਧੀ ਪਲਹੇੜੀ ਪਿੰਡ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਸੈਕਟਰ-123 ਨੇੜੇ ਇਕ ਸੁੰਨਸਾਨ ਜਗ੍ਹਾ 'ਤੇ ਪੁੱਜੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ।
ਇਹ ਵੀ ਪੜ੍ਹੋ : ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਸਿੱਖਿਆ ਵਿਭਾਗ ਨੇ ਜਾਰੀ ਕੀਤੀ ਨੋਟੀਫਿਕੇਸ਼ਨ
ਇਸ ਦੌਰਾਨ ਗੋਲੀ ਧੀਰਜ ਸ਼ਰਮਾ ਵਾਲੇ ਪਾਸੇ ਹੈੱਡ ਲਾਈਟ ਤੋਂ ਥੱਲੇ ਕਾਰ ਦੇ ਬੰਪਰ 'ਚ ਲੱਗੀ। ਡਰ ਕਾਰਨ ਉਹ ਦੋਵੇਂ ਸੀਟਾਂ ਹੇਠ ਝੁਕ ਗਏ ਅਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸੇ ਦੌਰਾਨ ਸੜਕ ‘ਤੇ ਆ ਰਹੀਆਂ ਹੋਰ ਗੱਡੀਆਂ ਨੂੰ ਦੇਖ ਕੇ ਹਮਲਾਵਰ ਮੋਟਰਸਾਈਕਲ ਸਮੇਤ ਮੁਲਾਂਪੁਰ ਵੱਲ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਖ਼ਾਲੀ ਕਾਰਤੂਸ ਬਰਾਮਦ ਕਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਣਪਛਾਤੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਕਿਸੇ ਰੰਜਿਸ਼ ਜਾਂ ਧਮਕੀ ਦੇ ਤਹਿਤ ਵੀ ਹੋ ਸਕਦੀ ਹੈ ਪਰ ਸਾਰੀ ਪੱਕੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ'..!, ਸਟੇਜ 'ਤੇ ਖੜ੍ਹ ਗੈਰੀ ਸੰਧੂ ਨੇ ਸਹੇੜਿਆ ਨਵਾਂ ਵਿਵਾਦ
NEXT STORY