ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ 14 ਅਗਸਤ ਨੂੰ ਪੀ. ਯੂ. ਕੈਂਪਸ ਆਉਣਗੇ। ਨਾਇਡੂ ਸਾਬਕਾ ਰਾਜਪਾਲ ਬਲਰਾਮਜੀ ਦਾਸ ਟੰਡਨ ਦੇ ਨਾਂ 'ਤੇ ਸ਼ੁਰੂ ਹੋਣ ਜਾ ਰਹੇ ਪਹਿਲੇ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਲੈਕਚਰ ਪ੍ਰੋਗਰਾਮ 'ਚ ਸ਼ਿਰੱਕਤ ਕਰਨਗੇ। ਵੀ. ਪੀ. ਪ੍ਰੋ. ਰਾਜਕੁਮਾਰ ਨੇ ਦੱਸਿਆ ਕਿ ਨਾਇਡੂ ਬਤੌਰ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਬਲਰਾਮਜੀ ਦਾਸ ਪੀ. ਯੂ. ਦੇ ਫੈਲੋ ਅਤੇ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਟੰਡਨ ਦੇ ਪਿਤਾ ਸਨ, ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਇਸ ਪ੍ਰੋਗਰਾਮ ਲਈ ਪੀ. ਯੂ. ਨੇ ਰੂਟ ਮੈਪ ਤਿਆਰ ਰਕ ਲਿਆ ਹੈ।
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਐਡਵਾਂਸ ਪ੍ਰਮੋਸ਼ਨ
NEXT STORY