ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਬੇਸ਼ੱਕ ਪੰਜ ਦਿਨਾਂ ਦਾ ਹੈ ਪਰ ਇਸ ਵਿਚ ਕੰਮਕਾਜ ਵਾਲੇ ਦਿਨ ਸਿਰਫ ਦੋ ਦਿਨ ਹੀ ਹਨ। ਵਿਧਾਨ ਸਭਾ ਦੇ 'ਦੋ ਦਿਨਾਂ ਇਜਲਾਸ' ਨੇ ਸਰਕਾਰੀ ਖ਼ਜ਼ਾਨੇ 'ਤੇ ਵੱਡਾ ਅਸਰ ਪਾਉਣਾ ਹੈ। ਦੋ ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਵਿਚ ਪਹਿਲਾ ਦਿਨ ਸ਼ਰਧਾਂਜਲੀਆਂ ਦਾ ਹੋਵੇਗਾ। ਇਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਛੁੱਟੀ ਰਹੇਗੀ ਜਦਕਿ ਸੋਮਵਾਰ ਤੇ ਮੰਗਲਵਾਰ ਨੂੰ ਹੀ ਸਦਨ ਦੀ ਕਾਰਵਾਈ ਅਸਲ ਰੂਪ ਵਿਚ ਚੱਲੇਗੀ ਪਰ ਵਿਧਾਨ ਸਭਾ ਦੇ ਨਿਯਮਾਂ 'ਤੇ ਝਾਤ ਮਾਰੀਏ ਤਾਂ ਨਿਯਮ 14-ਏ ਅਨੁਸਾਰ ਹਰ ਸਾਲ ਵਿਧਾਨ ਸਭਾ ਵਿਚ ਘੱਟੋ-ਘੱਟ 40 ਦਿਨ ਸਦਨ ਦੀ ਕਾਰਵਾਈ ਕੀਤੀ ਜਾਵੇ ਪਰ ਪਿਛਲੇ ਕਈ ਸਾਲਾਂ ਤੋਂ ਇਸ ਨਿਯਮ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਵਿਚ ਇਜਲਾਸ ਚਲਾਉਣ ਲਈ ਇਕ ਦਿਨ 'ਚ ਤਕਰੀਬਨ 70 ਲੱਖ ਰੁਪਏ ਦੀ ਲਾਗਤ ਆਉਂਦੀ ਹੈ। ਪੰਜ ਦਿਨਾਂ ਦੇ ਹਿਸਾਬ ਨਾਲ ਵਿਧਾਇਕਾਂ ਦੇ ਭੱਤੇ, ਉਨ੍ਹਾਂ ਤੇ ਮੰਤਰੀਆਂ ਦੀ ਸੁਰੱਖਿਆ, ਵਿਧਾਨ ਸਭਾ ਅਮਲੇ ਤੇ ਬਿਜਲੀ ਆਦਿ ਖਰਚੇ ਜੋੜ ਕੇ ਇਹ ਖਰਚਾ ਤਕਰੀਬਨ 3 ਕਰੋੜ 50 ਲੱਖ ਰੁਪਏ ਤਕ ਟੱਪ ਜਾਵੇਗਾ। ਉਂਝ ਵਿਰੋਧੀ ਧਿਰਾਂ ਵੀ ਕੈਪਟਨ ਸਰਕਾਰ ਨੂੰ ਇਸ ਦੋ ਦਿਨਾਂ ਦੇ ਇਜਲਾਸ 'ਤੇ ਘੇਰ ਰਹੀਆਂ ਹਨ। ਵਿਰੋਧੀ ਧਿਰਾਂ ਨੂੰ ਮਹਿਜ਼ ਰਸਮ ਦੱਸ ਰਹੀਆਂ ਹਨ। ਹੋਰ ਤੇ ਹੋਰ ਵਿਰੋਧੀ ਧਿਰ ਖੁਦ ਵੀ ਵਿਧਾਨ ਸਭਾ ਦੇ ਸੈਸ਼ਨ 'ਚੋ ਵਾਕ ਆਊਟ ਕਰ ਜਾਂਦੇ ਹਨ। ਅਜਿਹੇ 'ਚ ਲੋਕ ਵੀ ਸਵਾਲ ਕਰ ਰਹੇ ਹਨ ਕਿ ਪੰਜਾਬ ਦੇ ਇੰਨੇ ਗੰਭੀਰ ਮੁੱਦਿਆਂ ਬਾਰੇ ਵਿਚਾਰ ਕਰਨ ਲਈ ਸਰਕਾਰ ਕੋਲ ਸਮਾਂ ਹੀ ਨਹੀਂ ਹੈ। ਪੰਜਾਬ ਦੇ ਲੋਕਾਂ ਵੱਲੋਂ ਟੈਕਸ ਅਦਾ ਕਰ ਕੇ ਭਰੇ ਸਰਕਾਰੀ ਖ਼ਜ਼ਾਨੇ ਵਿਚੋਂ ਇੰਨੇ ਪੈਸੇ ਖਰਚ ਕਰਕੇ ਵੀ ਵਿਧਾਇਕ ਸਿਰਫ ਦੋ ਦਿਨ ਲਈ ਹੀ ਵਿਚਾਰਾਂ ਕਰ ਸਕਣਗੇ।
ਬੇਰੋਜ਼ਗਾਰ ਬੀ. ਐੱਡ. ਅਧਿਆਪਕ ਘੇਰਨਗੇ ਸਿੱਖਿਆ ਮੰਤਰੀ ਦੀ ਕੋਠੀ
NEXT STORY