ਚੰਡੀਗੜ੍ਹ (ਰਮਨਦੀਪ ਸੋਢੀ) — ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਵੀ ਆਮ ਆਦਮੀ ਪਾਰਟੀ ਵਲੋਂ ਸਦਨ ਦੇ ਬਾਹਰ ਹੰਗਾਮਾ ਜਾਰੀ ਹੈ। ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਦਨ 'ਤੋਂ ਵਾਕਆਊਟ ਕਰ ਕੇ ਸਪੀਕਰ ਤੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵਿਧਾਨ ਸਭਾ ਦੇ ਬਾਹਰ ਆ ਕੇ ਮੌਕ ਅਸੈਂਬਲੀ ਲਗਾਈ ਹੈ। ਜਿਸ 'ਚ ਕੰਵਰ ਸੰਧੂ ਨੂੰ ਸਪੀਕਰ ਬਣਾਇਆ ਗਿਆ ਤੇ ਕੁਲਤਾਰ ਸੰਧੂ ਨੂੰ ਮੁੱਖ ਮੰਤਰੀ ਬਣਾ ਕੇ ਅਸੈਂਬਲੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 'ਆਪ' ਵਲੋਂ ਕੀਤੇ ਜਾ ਰਹੇ ਇਸ ਹੰਗਾਮੇ ਦਾ ਕਾਰਨ ਰਾਣਾ ਗੁਰਜੀਤ ਦਾ ਮਾਈਨਿੰਗ ਸਕੈਮ ਮਾਮਲਾ, ਜ਼ਮੀਨ ਮਾਫਿਆ, ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੂੰ ਪੂਰੇ ਸੈਸ਼ਨ ਲਈ ਸਦਨ 'ਚੋਂ ਮੁਅੱਤਲ ਕਰਨਾ ਤੇ ਕਾਂਗਰਸ ਵਲੋਂ ਆਮ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਨਜ਼ਰਅੰਦਾਜ ਕਰਨਾ ਹੈ।
ਸੁਖਬੀਰ ਬਾਦਲ ਖਿਲਾਫ ਸਪੀਕਰ ਨੂੰ ਮੰਦੀ ਸ਼ਬਦਾਵਲੀ ਬੋਲਣ 'ਤੇ ਵਿਧਾਨ ਸਭਾ 'ਚ ਮਤਾ ਪਾਸ
NEXT STORY