ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਕਾਂਗਰਸੀ ਆਗੂਆਂ ਕੋਲੋਂ ਟਿਕਟ ਦੇ ਨਾਂ 'ਤੇ ਠੱਗੀ ਮਾਮਲਿਆਂ 'ਚ ਜਾਂਚ ਏਜੰਸੀਆਂ ਹੁਣ ਇਸ ਗੱਲ ਵੱਲ ਲੱਗੀਆਂ ਹੋਈਆਂ ਹਨ ਕਿ ਆਗੂਆਂ ਕੋਲ ਕੈਸ਼ 'ਚ ਇੰਨਾ ਪੈਸਾ ਕਿੱਥੋਂ ਆਇਆ। ਨੇਤਾਵਾਂ ਦੀ ਆਮਦਨ ਦਾ ਸਰੋਤ ਕੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ On the Spot ਹੋਵੇਗਾ ਹੱਲ, ਵਿਧਾਇਕ ਵੱਲੋਂ ਲਾਏ ਜਾਣਗੇ ਕੈਂਪ
ਠੱਗੀ ਮਾਮਲੇ 'ਚ ਉਸ ਸਮੇਂ ਦੇ ਕਾਂਗਰਸੀ ਨੇਤਾ ਕੁਲਵੰਤ ਸਿੰਘ ਸਿੱਧੂ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ 2.56 ਕਰੋੜ ਰੁਪਏ ਵੱਖ-ਵੱਖ ਕਿਸ਼ਤਾਂ 'ਚ ਕੈਸ਼ ਦਿੱਤੇ। ਇਸ ਤਰ੍ਹਾਂ ਹੋਰ ਨੇਤਾਵਾਂ ਨੇ ਵੀ ਕੈਸ਼ ਦੇਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ NRI ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਘਰ ਦਾ ਨੌਕਰ ਹੀ ਨਿਕਲਿਆ ਮਾਸਟਰ ਮਾਈਂਡ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਇਸ ਮਾਮਲੇ 'ਚ ਆਮਦਨ ਟੈਕਸ ਵਿਭਾਗ ਤੋਂ ਜਾਂਚ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਉਸ 'ਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਹਲੇਧਾਰ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਭੁਲੱਥ ਤੇ ਬੇਗੋਵਾਲ ਦੇ ਬਾਜ਼ਾਰ 'ਚ ਖੜ੍ਹਾ ਹੋਇਆ ਪਾਣੀ
NEXT STORY