ਹੁਸ਼ਿਆਰਪੁਰ (ਵੈੱਡ ਡੈਸਕ, ਘੁੰਮਣ, ਸ਼ੋਰੀ)— ਸੂਬੇ ’ਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਵੀ ਵੋਟਾਂ ਦਾ ਕੰਮ ਸ਼ਾਂਤੀ ਨਾਲ ਨਿਬੜਿਆ। ਇਸ ਦੌਰਾਨ ਵੋਟਰਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਵੇਰੇ 8 ਵਜੇ ਵੋਟਾਂ ਪਾਉਣ ਲਈ ਲੋਕ ਪਹਿਲਾਂ ਤੋਂ ਹੀ ਇਥੇ ਆਉਣੇ ਸ਼ੁਰੂ ਹੋ ਗਏ ਸਨ। ਹੁਸ਼ਿਆਰਪੁਰ ’ਚ 7 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿੱਥੇ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ’ਚ 5 ਵਜੇ ਤੱਕ 62.91 ਫ਼ੀਸਦੀ ਤੱਕ ਵੋਟਿੰਗ ਹੋਈ ਹੈ।
ਜਾਣੋ 5 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਹਲਕਾ ਨੰਬਰ |
ਫ਼ੀਸਦੀ ਵੋਟਿੰਗ |
ਮੁਕੇਰੀਆਂ |
64.00ਫ਼ੀਸਦੀ |
ਦਸੂਹਾ |
61.10 ਫ਼ੀਸਦੀ |
ਟਾਂਡਾ-ਉੜਮੁੜ |
62.90 ਫ਼ੀਸਦੀ |
ਸ਼ਾਮ ਚੁਰਾਸੀ |
62.00 ਫ਼ੀਸਦੀ |
ਹੁਸ਼ਿਆਰਪੁਰ |
60.00 ਫ਼ੀਸਦੀ |
ਚੱਬੇਵਾਲ |
65.60 ਫ਼ੀਸਦੀ |
ਗੜ੍ਹਸ਼ੰਕਰ |
65.30 ਫ਼ੀਸਦੀ |
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ’ਚ ਕੁੱਲ 6583 ਪੁਲਸ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿਚ ਸੈਂਟਰਲ ਆਰਮਡ ਪੁਲਸ ਫੋਰਸਿਜ਼ ਦੇ 2887 ਅਤੇ ਸਟੇਟ ਆਰਮਡ ਪੁਲਸ ਦੇ 1479 ਜਵਾਨ ਸ਼ਾਮਲ ਹਨ। ਸੁਰੱਖਿਆ ਪ੍ਰਬੰਧਾਂ ਵਿਚ ਜ਼ਿਲਾ ਪੁਲਸ ਦੀ 85 ਫੀਸਦੀ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੋਟਾਂ ਪੈਣੀਆਂ ਹੋਈਆਂ ਸ਼ੁਰੂ, ਵਿਧਾਇਕ ਸੁਸ਼ੀਲ ਰਿੰਕੂ ਨੇ ਪਾਈ ਵੋਟ
ਚੋਣ ਸੁਰੱਖਿਆ ਡਿਊਟੀ ਵਿਚ 2 ਐੱਸ. ਪੀ. ਅਤੇ 14 ਡੀ. ਐੱਸ. ਪੀ. ਤਾਇਨਾਤ ਕੀਤੇ ਗਏ ਹਨ। ਐੱਸ. ਪੀ. ਇਨਵੈਸਟੀਗੇਸ਼ਨ ਮੁਖਤਿਆਰ ਰਾਏ ਅਤੇ ਐੱਸ. ਪੀ. ਹੈੱਡਕੁਆਟਰ ਅਸ਼ਵਨੀ ਕੁਮਾਰ ਤੋਂ ਇਲਾਵਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਚ ਡੀ. ਐੱਸ. ਪੀ. ਪ੍ਰੇਮ ਸਿੰਘ, ਹਲਕਾ ਉਡ਼ਮੁਡ਼ ਵਿਚ ਡੀ. ਐੱਸ. ਪੀ. ਰਾਜ ਕੁਮਾਰ, ਹਲਕਾ ਦਸੂਹਾ ਵਿਚ ਡੀ. ਐੱਸ. ਪੀ. ਰਣਜੀਤ ਸਿੰਘ ਬਦੇਸ਼ਾ, ਹਲਕਾ ਮੁਕੇਰੀਆਂ ਵਿਚ ਡੀ. ਐੱਸ. ਪੀ. ਪਰਮਜੀਤ ਸਿੰਘ, ਹਲਕਾ ਗਡ਼੍ਹਸ਼ੰਕਰ ਵਿਚ ਡੀ. ਐੱਸ. ਪੀ. ਨਰਿੰਦਰ ਸਿੰਘ ਔਜਲਾ, ਹਲਕਾ ਸ਼ਾਮਚੁਰਾਸੀ ਵਿਚ ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਅਤੇ ਹਲਕਾ ਚੱਬੇਵਾਲ ਵਿਚ ਡੀ. ਐੱਸ. ਪੀ. ਗੋਪਾਲ ਸਿੰਘ ਬਤੌਰ ਇੰਚਾਰਜ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਇਸ ਦੇ ਇਲਾਵਾ 30 ਇੰਸਪੈਕਟਰ ਵੀ ਸੁਰੱਖਿਆ ਕਵਚ ’ਚ ਸ਼ਾਮਲ ਕੀਤੇ ਗਏ ਹਨ। ਜ਼ਿਲ੍ਹੇ ਦੇ 1563 ਬੂਥਾਂ ਵਿਚੋਂ 221 ਬੂਥ ਸੰਵੇਦਨਸ਼ੀਲ ਹਨ, ਜਿਨ੍ਹਾਂ ’ਤੇ ਵੱਖਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ 12 ਇੰਟਰ ਸਟੇਟ ਅਤੇ 11 ਇੰਟਰ ਡਿਸਟਰਿਕਟ ਨਾਕੇ ਬਣਾਏ ਗਏ ਹਨ ਅਤੇ 63 ਫਲਾਇੰਗ ਸਕੁਵੈਡ ਅਤੇ 63 ਹੀ ਸਟੈਟਿਕ ਸਰਵੀਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਦਕਿ 139 ਪੈਟਰੋਲਿੰਗ ਟੀਮਾਂ ਅਤੇ 68 ਕਵਿਕ ਰਿਸਪਾਂਸ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਚੌਕਸੀ ਨਾਲ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ ਅਤੇ ਜੇਕਰ ਇਸ ਵਿਚ ਕੋਈ ਕੋਤਾਹੀ ਵਰਤਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਪਤਨੀ ਸ਼ੁਗਨ ਖੰਨਾ ਨਾਲ ਪੁੱਜੇ ਵੋਟ ਪਾਉਣ
NEXT STORY