ਸੁਲਤਾਨਪੁਰ ਲੋਧੀ (ਵੈੱਬ ਡੈਸਕ, ਸੋਢੀ)- ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ’ਚ ਆਜ਼ਾਦ ਰਾਣਾ ਇੰਦਰਪ੍ਰਤਾਪ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨਵਤੇਜ ਸਿੰਘ ਚੀਮਾ ਨੂੰ ਜ਼ਬਰਦਸਤ ਟੱਕਰ ਦਿੰਦਿਆਂ ਵੱਡੀ ਹਾਰ ਦਿੱਤੀ ਹੈ।
ਰਾਣਾ ਇੰਦਰ ਪ੍ਰਤਾਪ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਹਨ। ਰਾਣਾ ਇੰਦਰ ਪ੍ਰਤਾਪ ਨੂੰ ਕੁੱਲ 41125 ਵੋਟਾਂ ਪਈਆਂ ਹਨ। ਆਮ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ 29606 ਵੋਟਾਂ ਪਈਆਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ 17374 ਵੋਟਾਂ ਪਾਈਆਂ। ਕਾਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ 13393 ਵੋਟਾਂ ਪਈਆਂ। ਇਸ ਵਾਰ ਚੀਮਾ ਚੌਥੇ ਨੰਬਰ ’ਤੇ ਰਹੇ ਹਨ। ਉਥੇ ਹੀ ਇਸ ਸੀਟ ਤੋਂ ਜਿੱਥੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ, ਉਥੇ ਹੀ ਅਕਾਲੀ ਦਲ ਪਾਰਟੀ ਨੂੰ ਵੀ ਝਟਕਾ ਲੱਗਾ ਹੈ।
ਦੱਸਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚੋਂ ਕਾਂਗਰਸ ਦੇ ਵਿਧਾਇਕ ਰਹੇ ਚੀਮਾ ਨੇ 41843 ਵੋਟ ਹਾਸਲ ਕਰ ਕੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਮੁਖਤਿਆਰ ਸਿੰਘ ਡਡਵਿੰਡੀ 3042 ਵੋਟਾਂ ਲੈ ਕੇ ਪੰਜਵੇਂ ਸਥਾਨ ’ਤੇ ਰਹੇ, ਸੰਯੁਕਤ ਸਮਾਜ ਮੋਰਚਾ ਦੇ ਹਰਪਿ੍ਤਪਾਲ ਸਿੰਘ ਵਿਰਕ 704 ਵੋਟਾਂ ਲੈ ਕੇ ਛੇਵੇਂ ਨੰਬਰ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਮਹਾਂਗਠਜੋੜ ਦੇ ਉਮੀਦਵਾਰ ਜਥੇ. ਜੁਗਰਾਜਪਾਲ ਸਿੰਘ ਸਾਹੀ 458 ਵੋਟਾਂ ਲੈ ਕੇ ਸੱਤਵੇਂ ਨੰਬਰ, ਬਸਪਾ ਅੰਬੇਦਕਰ ਦੇ ਜਗਤਾਰ 402 ਵੋਟਾਂ ਲੈ ਕੇ ਅੱਠਵੇਂ ਨੰਬਰ, ਭਾਰਤੀਆ ਆਮ ਜਨਤਾ ਪਾਰਟੀ ਦੇ ਧਰਮਪਾਲ ਮੁਛ 377 ਵੋਟਾਂ ਲੈ ਕੇ ਨੌਵੇਂ ਨੰਬਰ ਅਤੇ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਸਰਦੂਲ ਸਿੰਘ 192 ਵੋਟਾਂ ਲੈ ਕੇ 10ਵੇਂ ਸਥਾਨ ’ਤੇ ਰਹੇ, ਜਦ ਕਿ ਨੋਟਾ ਨੂੰ 739 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ: ਪੰਜਾਬ ਚੋਣਾਂ ਨਤੀਜੇ: ਕਪੂਰਥਲਾ ਜ਼ਿਲ੍ਹੇ ਦੇ ਚਾਰੋਂ ਹਲਕਿਆਂ 'ਚ ਜਾਣੋ ਕੌਣ ਜਿੱਤਿਆ ਤੇ ਕਿਸ ਦੀ ਹੋਈ ਹਾਰ
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਵਿਧਾਇਕ ਰਹੇ ਨਵਤੇਜ ਸਿੰਘ ਚੀਮਾ ਨੂੰ 2017 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ 28451 ਵੋਟ ਘੱਟ ਮਿਲੇ। ਇਸ ਵਾਰ ਇੰਨਾ ਜ਼ਿਆਦਾ ਪੱਛੜ ਜਾਣ ਦੇ ਕਾਰਨ ਸਾਬਕਾ ਵਿਧਾਇਕ ਚੀਮਾ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਦੋਵੇਂ ਹਲਕਿਆਂ ਤੋਂ ਚੋਣ ਜਿੱਤਣ ਉਪਰੰਤ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਇੰਦਰਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਪੁੱਜ ਕੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਰਾਣਾ ਪਰਿਵਾਰ ਹਮੇਸ਼ਾ ਆਪਣੇ ਸਮਰਥਕਾਂ ਨਾਲ ਚਟਾਨ ਵਾਂਗ ਖੜ੍ਹਾ ਰਹੇਗਾ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਹਾਰੇ, ‘ਆਪ’ ਦੇ ਅਜੀਤਪਾਲ 19,697 ਦੇ ਫਰਕ ਨਾਲ ਜੇਤੂ
NEXT STORY