ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਵੇਲੇ ਸਦਨ ਅੰਦਰ ਪ੍ਰਸ਼ਨਕਾਲ ਚੱਲ ਰਿਹਾ ਹੈ ਅਤੇ ਸਵਾਲ-ਜਵਾਬ ਹੋ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਵਿਰੋਧੀ ਧਿਰ ਵਲੋਂ ਸਦਨ 'ਚ ਬੋਲਣ ਦੇ ਸਮੇਂ ਨੂੰ ਲੈ ਕਾ ਕਾਫ਼ੀ ਹੰਗਾਮਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਪੀਕਰ ਨੇ ਮਾਰਸ਼ਲ ਸੱਦ ਲਏ ਸਨ ਅਤੇ ਕਈ ਕਾਂਗਰਸੀ ਆਗੂਆਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਸਦਨ 'ਚ ਬੋਲੇ ਅਮਨ ਅਰੋੜਾ, ਬਾਜਵਾ ਦੀਆਂ ਗੱਲਾਂ ਦਾ ਦਿੱਤਾ ਜਵਾਬ
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮੱਲਾਂਵਾਰਾ-ਜ਼ੀਰਾ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੈ ਅਤੇ ਇਸ ਦੇ ਲਈ 401.42 ਲੱਖ ਰੁਪਏ ਦੀ ਅਨੁਮਾਨਿਤ ਰਾਸ਼ੀ ਤਿਆਰ ਕਰਕੇ ਸਕੱਤਰ ਪੰਜਾਬ ਮੰਡੀ ਬੋਰਡ ਨੂੰ ਭੇਜੀ ਗਈ ਹੈ। ਇਸ 'ਚ ਸੜਕ ਦੇ ਜ਼ਿਆਦਾ ਖ਼ਰਾਬ ਹਿੱਸੇ ਨੂੰ ਰਿਪੇਅਰ ਕਰਨ 'ਤੇ 55.11 ਲੱਖ ਰੁਪਏ ਦਾ ਖ਼ਰਚ ਆਵੇਗਾ।
ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਨੌਜਵਾਨਾਂ ਨੂੰ ਦੇਣਗੇ ਤੋਹਫ਼ਾ, ਟਵੀਟ ਕਰਕੇ ਦਿੱਤੀ ਜਾਣਕਾਰੀ
ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ
ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ 'ਚ ਕੋਈ ਵੀ ਸਕੂਲ ਸਿੰਗਲ ਟੀਚਰ ਜਾਂ ਟੀਚਰਲੈੱਸ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ 'ਚ 24 ਮਹੀਨਿਆਂ ਤੋਂ ਘੱਟ ਸਮੇਂ 'ਚ 10 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਸਟਰ ਕੈਡਰ ਦੀ 2019 ਦੀ ਰਿੱਟ ਲੱਗੀ ਹੋਈ ਸੀ ਅਤੇ ਇਸ 'ਤੇ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਸਕਦੀਆਂ ਸਨ। ਅਸੀਂ ਉਸ ਅਦਾਲਤੀ ਕੇਸ ਦਾ ਹੱਲ ਕਰਵਾ ਰਹੇ ਹਨ। ਜਿਵੇਂ ਹੀ ਇਹ ਪੂਰੀ ਹੋਵੇਗੀ ਤਾਂ ਪ੍ਰਮੋਸ਼ਨਾਂ ਹੋਣਗੀਆਂ। ਅਸੀਂ ਦਿਨ-ਰਾਤ ਕੰਮ ਕਰ ਰਹੇ ਹਾਂ ਤਾਂ ਜੋ ਪੰਜਾਬ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਹਰ ਇਕ ਸਕੂਲ ਲਈ ਜ਼ਿੰਮੇਵਾਰ ਹਾਂ। ਇਹ ਪੰਜਾਬ ਦੇ ਭਵਿੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਸਿੱਖਿਆ ਮਹਿਕਮੇ ਨੂੰ ਧਰਨਿਆਂ ਵਾਲਾਂ ਮਹਿਕਮਾ ਸਮਝਿਆ ਗਿਆ ਸੀ। ਮੈਂ ਹਰ ਪਲ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਇੰਨਾ ਪਾਵਨ ਮਹਿਕਮਾ ਮੈਨੂੰ ਮਿਲਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਇਸ ਮਸਲੇ ਦਾ ਬੈਠ ਕੇ ਹੱਲ ਕਰਨ ਦੀ ਗੱਲ ਕਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਹੋਈ ਗੈਂਗਵਾਰ, ਗੈਂਗਸਟਰਾਂ ਨੇ ਤਾੜ-ਤਾੜ ਚਲਾਈਆਂ ਗੋਲ਼ੀਆਂ, ਇਲਾਕੇ 'ਚ ਫ਼ੈਲੀ ਦਹਿਸ਼ਤ (ਵੀਡੀਓ)
NEXT STORY