ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ 'ਚ ਹੀ ਵਿਰੋਧੀ ਧਿਰ ਵੱਲੋਂ ਸਦਨ ਅੰਦਰ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਕਾਂਗਰਸ ਵੱਲੋਂ ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਦੇਸ਼ ਦਾ ਪਹਿਲਾ ਕੇਸ, ਪੈਂਕਰਿਆਜ ਟਰਾਂਸਪਲਾਂਟ ਦੇ 4 ਸਾਲ ਬਾਅਦ ਮਾਂ ਬਣੀ ਔਰਤ
ਇਸ ਦੌਰਾਨ ਸਦਨ ਅੰਦਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਾਂਗਰਸੀਆਂ ਦਾ ਕਹਿਣਾ ਹੈ ਕਿ ਫ਼ੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕਾਂਗਰਸ ਵੱਲੋਂ ਮੰਤਰੀ ਦੀ ਆਡੀਓ ਵਾਇਰਲ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਜੰਮ ਕੇ ਨਾਅਰੇ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼
ਇਸ ਦੌਰਾਨ ਸਦਨ 'ਚ ਭਰੋਸਗੀ ਮਤੇ ਨੂੰ ਲੈ ਕੇ ਹੰਗਾਮਾ ਹੋਣ ਦੇ ਆਸਾਰ ਹਨ। ਕਾਂਗਰਸੀਆਂ ਦੇ ਰੌਲੇ-ਰੱਪੇ ਦੌਰਾਨ ਸਦਨ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਲੈਟ ਦਿਵਾਉਣ ਦਾ ਨਾ ’ਤੇ ਠੱਗੀ ਮਾਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ
NEXT STORY