ਖਰੜ (ਅਮਰਦੀਪ) : ਥਾਣਾ ਸਦਰ ਪੁਲਸ ਨੇ ਫਲੈਟ ਦਿਵਾਉਣ ਦੇ ਮਾਮਲੇ 'ਚ ਠੱਗੀ ਮਾਰਨ ਵਾਲੇ ਪ੍ਰਾਪਰਟੀ ਡੀਲਰ ਪਤੀ-ਪਤਨੀ ਪ੍ਰਾਪਰਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਦਵਿੰਦਰ ਕੌਰ ਪਤਨੀ ਸਵ. ਗੁਰਦੀਪ ਸਿੰਘ ਵਾਸੀ ਪਨੋਰਮਾ ਫਲੋਰ ਸੰਤੇਮਾਜਰਾ ਖਰੜ ਨੇ ਪ੍ਰਾਪਰਟੀ ਡੀਲਰ ਹਰਬੰਸ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੈਕਟਰ-118 ਐੱਮ. ਆਰ. ਪ੍ਰਾਜੈਕਟ ਨਾਲ ਫਲੈਟ ਲੈਣ ਦੀ ਗੱਲਬਾਤ ਕੀਤੀ।
ਉਸ ਨੂੰ ਅੱਗੇ ਪ੍ਰਾਪਰਟੀ ਡੀਲਰ ਨੇਹਾ ਸ਼ਰਮਾ ਅਤੇ ਉਸ ਦੇ ਪਤੀ ਰਘਵੀਰ ਸਿੰਘ ਨਾਲ ਮਿਲਾਇਆ ਅਤੇ ਮਧੂਬਨ ਸੋਸਾਇਟੀ ਸੈਕਟਰ-115 ਮੋਹਾਲੀ ਵਿਖੇ ਫਲੈਟ ਦਿਖਾਇਆ। ਦਵਿੰਦਰ ਕੌਰ ਨੂੰ ਫਲੈਟ ਪਸੰਦ ਆ ਗਏ ਅਤੇ ਉਸ ਨੇ ਫਲੈਟ ਨੰਬਰ-85 ਗਰਾਊਂਡ ਫਲੋਰ ਦਾ ਮੁੱਲ 15 ਲੱਖ ਰੁਪਏ 'ਚ ਤੈਅ ਕਰ ਲਿਆ ਅਤੇ ਫਿਰ ਦਵਿੰਦਰ ਕੌਰ ਨੂੰ ਉਸ ਦੇ ਸਾਹਮਣੇ ਵਾਲਾ ਫਲੈਟ ਨੰਬਰ-86 ਵੀ ਪਸੰਦ ਆ ਗਿਆ।
ਉਸ ਨੇ 14 ਲੱਖ ਰੁਪਏ 'ਚ ਸੌਦਾ ਤੈਅ ਕਰ ਲਿਆ। ਦਵਿੰਦਰ ਕੌਰ ਨੇ ਮੁਲਜ਼ਮਾਂ ਨੂੰ 17 ਲੱਖ 75 ਹਜ਼ਾਰ ਰੁਪਏ ਚੈੱਕਾਂ ਰਾਹੀਂ ਦਿੱਤੇ। ਨੇਹਾ ਸ਼ਰਮਾ ਨੇ ਦੋਵਾਂ ਫਲੈਟਾਂ ਦਾ ਐਗਰੀਮੈਂਟ ਟੂਲ ਸੈੱਲ ਬਣਾ ਦਿੱਤਾ ਅਤੇ ਰਜਿਸਟਰੀ ਦੀ ਤਾਰੀਖ਼ 28 ਜੁਲਾਈ ਤੈਅ ਕੀਤੀ ਗਈ, ਫਿਰ ਵੀ ਰਜਿਸਟਰੀ ਨਹੀਂ ਕਰਵਾਈ। ਡੀਲਰ ਪਤੀ-ਪਤਨੀ ਨੇ ਦਵਿੰਦਰ ਕੌਰ ਨਾਲ 17 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਮਾਮਲੇ ਦੀ ਪੂਰੀ ਜਾਂਚ ਈ. ਓ. ਵਿੰਗ ਵੱਲੋਂ ਕਰ ਕੇ ਥਾਣਾ ਸਦਰ ਨੂੰ ਡੀਲਰ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ। ਪੁਲਸ ਨੇ ਡੀਲਰ ਪਤੀ-ਪਤਨੀ ਨੇਹਾ ਸ਼ਰਮਾ ਪਤਨੀ ਰਘਵੀਰ ਸਿੰਘ ਅਤੇ ਰਘਵੀਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀਅਨ ਐੱਸ. ਬੀ. ਪੀ. ਲਾਈਫ ਸਟਾਈਲ ਲਾਂਡਰਾਂ ਰੋਡ ਖਰੜ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਕੋਰੋਨਾ ਕਾਲ ਮਗਰੋਂ ਕਮਜ਼ੋਰ ਹੋਇਆ ਪੀੜਤਾਂ ਦਾ ਦਿਲ, ਖ਼ੂਨ ਗਾੜ੍ਹਾ ਹੋਣ ਦੀ ਸ਼ਿਕਾਇਤ
NEXT STORY