ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਦਾ ਦੂਜਾ ਦਿਨ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਰਾਹੁਲ ਗਾਂਧੀ ਵਲੋਂ 1984 ਸਿੱਖ ਕਤਲੇਆਮ 'ਚ ਕਾਂਗਰਸ ਦੀ ਸ਼ਮੂਲੀਅਨ ਨਾ ਹੋਣ ਦੇ ਦਿੱਤੇ ਬਿਆਨ 'ਤੇ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਵਲੋਂ ਇੰਦਰਾਗਾਂਧੀ 1984 ਦੇ ਇਨਸਾਫ ਦੇ ਪੋਸਟਰ ਫੜ ਕੇ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਟਿੰਗ ਆਪ੍ਰੇਸ਼ਨ 'ਚ ਜਗਦੀਸ਼ ਟਾਈਟਲਰ ਨੇ ਆਪਣੇ ਇਕ ਬਿਆਨ ਵਿਚ ਖੁਦ ਕਿਹਾ ਸੀ ਕਿ ਜਦੋਂ 1984 ਸਿੱਖ ਕਤੇਲਆਮ ਹੋਇਆ ਸੀ ਤਾਂ ਉਸ ਸਮੇਂ ਆਪਣੀ ਜੀਪ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਗਏ ਸਨ ਅਤੇ ਉਥੇ ਉਨ੍ਹਾਂ ਦੇਖਿਆ ਕਿ ਕਿਵੇਂ ਕਤਲੇਆਮ ਹੋਇਆ। ਇਸ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਸਮੇਂ ਸਿੱਖ ਕਤਲੇਆਮ ਹੋਇਆ, ਉਸ ਸਮੇਂ ਰਾਜੀਵ ਗਾਂਧੀ ਦਿੱਲੀ ਵਿਚ ਨਹੀਂ ਸਗੋਂ ਵੈਸਟ ਬੰਗਾਲ ਗਏ ਹੋਏ ਸਨ।
ਇਸ ਦੌਰਾਨ ਲੰਮੇ ਸਮੇਂ ਤੋਂ 1984 ਸਿੱਖ ਦੰਗਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਵਿਧਾਨ ਸਭਾ ਵਿਚ ਸਪੀਕਰ ਤੋਂ ਬੋਲਣ ਲਈ ਸਮਾਂ ਦਿੱਤੇ ਜਾਣ ਦੀ ਮੰਗ ਵੀ ਕੀਤੀ।
ਦੂਜੇ ਪਾਸੇ ਅਕਾਲੀ ਦਲ ਵਲੋਂ ਸਰਕਾਰ ਖਿਲਾਫ ਕੀਤੀ ਜਾ ਰਹੀ ਨਾਅਰੇਬਾਜ਼ੀ ਦੇ ਵਿਰੋਧ ਵਿਚ ਕਾਂਗਰਸੀਆਂ ਵਲੋਂ ਅਕਾਲੀਆਂ ਖਿਲਾਫ 'ਗੁਰੂ ਦੇ ਕਾਤਲ ਮੁਰਦਾਬਾਦ' ਦੇ ਨਾਅਰੇ ਲਗਾਏ ਗਏ।
ਬੀ. ਐੱਡ. ਕੀਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ
NEXT STORY