ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹੜ੍ਹਾਂ ਦੇ ਮਾਮਲੇ 'ਤੇ ਸਿਆਸਤ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਸੈਸ਼ਨ ਵਿਚ ਹੋਣ ਵਾਲੀ ਬਹਿਸ ਤੇ ਚਰਚਾ ਵਿਚੋਂ ਰਾਜਨੀਤੀ ਨਹੀਂ, ਸਗੋਂ ਪੰਜਾਬੀਅਤ ਝਲਕਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦਾ ਬਣਦਾ ਹੱਕ ਦੇਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜ੍ਹਦਾ ਰਿਹਾ ਹੈ। ਅਸੀਂ ਕਿਸੇ ਤੋਂ ਕੁਝ ਮੰਗਦੇ ਨਹੀਂ, ਪਰ ਸਾਡਾ ਹੱਕ ਤਾਂ ਸਾਨੂੰ ਮਿਲਣਾ ਚਾਹੀਦਾ ਹੈ। ਇਹ ਹੱਕ ਦੇਣਾ ਤੁਹਾਡਾ ਫਰਜ਼ ਵੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ 'ਚ ਨਵੇਂ ਮਸਲੇ 'ਤੇ ਛਿੜਿਆ ਅੰਦਰੂਨੀ ਵਿਰੋਧ! 'ਆਪ' ਨੇ ਪੇਸ਼ ਕੀਤੀਆਂ ਵੀਡੀਓਜ਼
ਹੜ੍ਹਾਂ ਬਾਰੇ ਬੋਲਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਇਕ ਇਤਿਹਾਸਕ ਤ੍ਰਾਸਦੀ ਵਿਚੋਂ ਲੰਘਣਾ ਪਿਆ ਹੈ। ਅਜਿਹਾ ਕਸ਼ਟ ਉਨ੍ਹਾਂ ਨੇ ਆਪਣੀ ਉਮਰ ਵਿਚ ਕਦੇ ਨਹੀਂ ਵੇਖਿਆ। ਇੰਨਾ ਭਿਆਨਕ ਮੰਜ਼ਰ ਵੇਖ ਕੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਇਸ ਦੌਰਾਨ ਸਿਰਫ਼ ਫ਼ਸਲਾਂ ਦਾ ਹੀ ਨਹੀਂ ਸਗੋਂ ਜ਼ਮੀਨਾਂ ਦਾ ਵੀ ਬਹੁਤ ਨੁਕਸਾਨ ਹੋਇਆ। ਮਜ਼ਦੂਰਾਂ ਨੂੰ ਵੀ ਬਹੁਤ ਨੁਕਸਾਨ ਝੱਲਣਾ ਪਿਆ। ਇਸ ਦੌਰਾਨ ਬਿਮਾਰੀਆਂ ਫ਼ੈਲਣ ਲੱਗ ਪਈਆਂ ਤੇ ਵਪਾਰ ਵੀ ਬੰਦ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਕ ਹੋਰ ਚੋਣ ਦਾ ਐਲਾਨ! ਜਾਣੋ ਕਿਸ ਦਾ ਅਸਤੀਫ਼ਾ ਹੋਇਆ ਮਨਜ਼ੂਰ
ਸੰਧਵਾਂ ਨੇ ਇਨ੍ਹਾਂ ਹੜ੍ਹਾਂ ਲਈ ਗਲੋਬਲ ਵਾਰਮਿੰਗ, ਕੁਦਰਤ ਦੇ ਦੋਹਨ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਕਾਰਨਾਂ ਵਿਚ ਖ਼ਰਾਬ ਪ੍ਰਬੰਧਨ ਵੀ ਹੋ ਸਕਦੇ ਹਨ, ਮਾਹਰਾਂ ਮੁਤਾਬਕ ਸਿਲਟ ਵੀ ਜ਼ਿਆਦਾ ਹੋ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਤੇ ਪੰਜਾਬ ਦਾ ਕੰਟਰੋਲ ਹੋਣਾ ਚਾਹੀਦਾ ਹੈ, ਕਿਉਂਕਿ ਹੜ੍ਹਾਂ ਦਾ ਨੁਕਸਾਨ ਵੀ ਪੰਜਾਬ ਨੂੰ ਹੀ ਝੱਲਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ! ਪ੍ਰਵਾਸੀਆਂ ਨੇ ਰੋਕੀ ਆਵਾਜਾਈ
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਿੱਖ ਮਿਸਲਾਂ ਵੇਲੇ ਤੋਂ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਅਸੀਂ ਭਾਵੇਂ ਆਪਸ ਵਿਚ ਲੱਖ ਲੜਦੇ ਰਹੀਏ, ਪਰ ਜਦੋਂ ਧਾੜਵੀ ਸਾਨੂੰ ਲੁੱਟਣ ਆਉਂਦੇ ਸੀ ਤਾਂ ਸਾਰੇ ਇਕੱਠੇ ਹੋ ਕੇ ਉਨ੍ਹਾਂ ਦਾ ਮੁਕਾਬਲਾ ਕਰਦੇ ਸੀ। ਹੜ੍ਹਾਂ ਵਿਚ ਵੀ ਪੰਜਾਬੀਆਂ ਦਾ ਉਹੀ ਚਰਿੱਤਰ ਵੇਖਣ ਨੂੰ ਮਿਲਿਆ। ਸਾਰੀਆਂ ਸੰਸਥਾਵਾਂ, ਧਰਮਾਂ-ਜਾਤਾਂ ਦੇ ਲੋਕਾਂ ਤੇ ਹਰ ਪਾਰਟੀ ਦੇ ਸਿਆਸੀ ਆਗੂਆਂ ਨੇ ਹੜ੍ਹ ਪੀੜਤਾਂ ਦਾ ਦਰਦ ਵੰਡਾਇਆ। ਉਨ੍ਹਾਂ ਵਿਧਾਨ ਸਭਾ ਵਿਚ ਵੀ ਉਹੀ ਚਰਿੱਤਰ ਦਿਖਾ ਕੇ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਬਹਿਸ ਵਿਚੋਂ ਰਾਜਨੀਤੀ ਨਹੀਂ ਸਗੋਂ ਪੰਜਾਬੀਅਤ ਝਲਕਣੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਿਉਂ ਆਏ ਹੜ੍ਹ, ਵਿਧਾਨ ਸਭਾ 'ਚ ਵੱਡਾ ਖ਼ੁਲਾਸਾ, ਸੁਣੋ ਕੀ ਬੋਲੇ ਮੰਤਰੀ ਗੋਇਲ (ਵੀਡੀਓ)
NEXT STORY