ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ/ਵਰਿੰਦਰ ਪੰਡਿਤ): ਟਾਂਡਾ ਅਧੀਨ ਪੈਂਦੇ ਪਿੰਡ ਕਦਾਰੀ ਚੱਕ ਵਿਖੇ ਬੀਤੀ ਰਾਤ ਕਿਸਾਨਾਂ ਵੱਲੋਂ ਖੇਤਾਂ ਵਿਚ ਨਾੜ ਅਤੇ ਰਹਿੰਦ ਖੂੰਦ ਨੂੰ ਲਗਾਈ ਗਈ ਅੱਗ ਨੇ ਤੇਜ਼ ਹਨੇਰੀ ਤੇ ਤੂਫਾਨ ਕਾਰਨ ਵਿਕਰਾਲ ਰੂਪ ਧਾਰਨ ਕਰਦੇ ਹੋਏ ਪੂਰੇ ਪਿੰਡ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਹ ਖ਼ਬਰ ਵੀ ਪਰ੍ਹੋ - ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਤੜਕਸਾਰ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ
ਖੇਤਾਂ ਵਿਚ ਲੱਗੀ ਅੱਗ ਨੇ ਰਾਤ ਵੇਲੇ ਆਈ ਤੇਜ਼ ਹਨੇਰੀ ਤੇ ਤੂਫਾਨ ਕਾਰਨ ਦੇਖਦਿਆਂ ਹੀ ਦੇਖਦਿਆਂ ਜਿੱਥੇ ਛੰਭ ਖੇਤਰ ਦੇ ਖੇਤਾਂ ਨੂੰ ਆਪਣੇ ਵਿਚ ਲਪੇਟ ਲੈ ਰਿਹਾ ਉੱਥੇ ਹੀ ਇਹ ਅੱਗ ਭਿਆਨਕ ਰੂਪ ਧਾਰਨ ਕਰਦੇ ਹੋਏ ਪਿੰਡ ਕਧਾਰੀ ਚੱਕ ਦੇ ਘਰਾਂ ਵਿਚ ਜਾ ਲੱਗੀ। ਇਸ ਕਾਰਨ ਪਿੰਡ ਵਾਸੀਆਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਅੱਗ ਕਾਰਨ ਕਈ ਕਿਸਾਨਾਂ ਦੇ ਕਈ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਗਏ।
ਇਸ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਮੌਕੇ 'ਤੇ ਪਹੁੰਚ ਕੇ ਖੁਦ ਬਚਾਅਕਾਰਜਾਂ ਦਾ ਜਾਇਜ਼ਾ ਲਿਆ ਅਤੇ ਦਸੂਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਪਿੰਡ ਤਲਾ ਮਦਾ ਤੇ ਪਿੰਡ ਕਦਾਰੀ ਚੱਕ ਤੇ ਹੋਰ ਨਿਵਾਸੀਆਂ ਦੇ ਵੱਡੇ ਸਹਿਯੋਗ ਨਾਲ ਖ਼ੌਫਨਾਕ ਰੂਪ ਧਾਰਨ ਕਰ ਚੁੱਕੀ ਅੱਗ 'ਤੇ ਕਾਬੂ ਪਾਇਆ। ਜੇਕਰ ਬੀਤੀ ਰਾਤ ਬਾਰਿਸ਼ ਨਾ ਹੁੰਦੀ ਤਾਂ ਇਹ ਅੱਗ ਹੋਰ ਵੀ ਨੁਕਸਾਨ ਕਰਦੀ ਹੋਈ ਪਿੰਡ ਨੂੰ ਆਪਣੀ ਪੇਟ ਵਿਚ ਲੈਂਦੇ ਹੋਏ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਕਰ ਸਕਦੀ ਸੀ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਦੇ ਲੋਕਾਂ ਨੂੰ 5 ਜੂਨ ਤੋਂ ਮਿਲਣ ਜਾ ਰਹੀ ਵੱਡੀ ਸਹੂਲਤ
ਮੌਕੇ 'ਤੇ ਪਹੁੰਚੇ ਵਿਧਾਇਕ ਜਸਬੀਰ ਰਾਜਾ ਨੇ ਇਸ ਗੱਲ ਦਾ ਰੋਸ ਜਾਹਿਰ ਕੀਤਾ ਕਿ ਪ੍ਰਸ਼ਾਸਨ ਉਨ੍ਹਾਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਖੇਤਾਂ ਵਿਚ ਕਣਕ ਦੇ ਨਾਲ ਅਤੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ, ਪਰੰਤੂ ਕਿਸਾਨਾਂ ਵੱਲੋਂ ਮਨਮਾਨੀ ਦੇ ਕਾਰਨ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਕਿਸੇ ਕਿਸਾਨ ਨੇ ਆਪਣੇ ਖੇਤਾਂ ਵਿਚ ਲਗਾਈ ਹੋਈ ਸੀ ਕਿ ਰਾਤ ਕਰੀਬ 12 ਵਜੇ ਇਸ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਦਿਨਾਂ ਲਈ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ, ਭੁੱਲ ਕੇ ਵੀ ਇਨ੍ਹਾਂ ਰੂਟਾਂ 'ਤੇ ਨਾ ਨਿਕਲਿਓ
NEXT STORY