ਜਲੰਧਰ (ਵੈੱਬ ਡੈਸਕ) : ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਖਿਲਾਫ ਸਰਬ ਧਿਰਾਂ ਦੇ 5 ਮੈਂਬਰੀ ਵਫਦ ਵਲੋਂ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨਾਲ ਮੁਲਾਕਾਤ ਕੀਤੀ ਗਈ। ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਦੇ ਨਹੁੰ-ਮਾਸ ਵਾਲੇ ਰਿਸ਼ਤੇ 'ਚ ਉਸ ਵੇਲੇ ਦਰਾਰ ਨਜ਼ਰ ਆਈ ਜਦੋਂ ਭਾਜਪਾ ਲੀਡਰਾਂ ਨੇ ਅਕਾਲੀ ਆਗੂਆਂ ਨੂੰ ਮੀਟਿੰਗ ਹਾਲ 'ਚੋਂ ਇਹ ਆਖ ਕੇ ਬਾਹਰ ਚਲੇ ਜਾਣ ਲਈ ਆਖ ਦਿੱਤਾ ਕਿ ਇਹ ਅਕਾਲੀ ਦਲ ਨਹੀਂ ਸਗੋਂ ਭਾਜਪਾ ਦੀ ਮੀਟਿੰਗ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਫਤਿਹਗੜ੍ਹ ਸਾਹਿਬ ਤੋਂ 'ਆਪ' ਨੇ ਬਦਲਿਆ ਉਮੀਦਵਾਰ
ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਸਾਹਿਬ ਸੰਸਦੀ ਸੀਟ ਲਈ ਉਮੀਦਵਾਰ ਬਦਲ ਦਿੱਤਾ ਹੈ।
ਖਡੂਰ ਸਾਹਿਬ ਤੋਂ ਨਮੋਸ਼ੀ ਭਰੀ ਹਾਰ ਦੇਖਦਿਆਂ ਪਿੱਛੇ ਹਟੇ ਟਕਸਾਲੀ : ਢੀਂਡਸਾ
ਅਕਾਲੀ ਦਲ ਟਕਸਾਲੀ ਵਲੋਂ ਖਡੂਰ ਸਾਹਿਬ ਸੀਟ ਤੋਂ ਆਪਣਾ ਉਮੀਦਵਾਰ ਹਟਾਏ ਜਾਣ ਤੋਂ ਬਾਅਦ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਭਾਜਪਾ ਲੀਡਰਾਂ ਨੇ ਮੀਟਿੰਗ 'ਚੋਂ ਬਾਹਰ ਕੀਤੇ ਅਕਾਲੀ!
ਅਕਾਲੀ-ਭਾਜਪਾ ਗਠਜੋੜ ਦੇ ਨਹੁੰ-ਮਾਸ ਵਾਲੇ ਰਿਸ਼ਤੇ 'ਚ ਉਸ ਵੇਲੇ ਦਰਾਰ ਨਜ਼ਰ ਆਈ ਜਦੋਂ ਭਾਜਪਾ ਲੀਡਰਾਂ ਨੇ ਅਕਾਲੀ ਆਗੂਆਂ ਨੂੰ ਮੀਟਿੰਗ ਹਾਲ 'ਚੋਂ ਇਹ ਆਖ ਕੇ ਬਾਹਰ ਚਲੇ ਜਾਣ ਲਈ ਆਖ ਦਿੱਤਾ ਕਿ ਇਹ ਅਕਾਲੀ ਦਲ ਨਹੀਂ ਸਗੋਂ ਭਾਜਪਾ ਦੀ ਮੀਟਿੰਗ ਹੈ।
ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ 'ਤੇ ਚੋਣ ਕਮਿਸ਼ਨ ਕਰੇਗਾ ਮੁੜ ਵਿਚਾਰ : ਫੂਲਕਾ
ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਖਿਲਾਫ ਸਰਬ ਧਿਰਾਂ ਦੇ 5 ਮੈਂਬਰੀ ਵਫਦ ਵਲੋਂ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨਾਲ ਮੁਲਾਕਾਤ ਕੀਤੀ ਗਈ।
ਮੋਦੀ ਤੇ ਕੈਪਟਨ ਅਮਰਿੰਦਰ ਵਿਚਾਲੇ ਸਿਆਸੀ ਟਕਰਾਅ ਹੋਰ ਤਿੱਖਾ ਹੋਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿਆਸੀ ਟਕਰਾਅ ਹੋਰ ਤਿੱਖਾ ਹੋ ਗਿਆ।
ਹੁਸ਼ਿਆਰਪੁਰ ਦੇ ਇਨ੍ਹਾਂ ਪਿੰਡਾਂ ਦੀ ਕਿਸੇ ਸਿਆਸੀ ਆਗੂ ਨੇ ਨਹੀਂ ਫੜ੍ਹੀ ਬਾਂਹ (ਵੀਡੀਓ)
ਜ਼ਿਲਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਦੇਹਰਿਆ ਅਤੇ ਕੂਕਾਨੇਟ 'ਚ ਰਹਿਣ ਵਾਲੇ ਲੋਕ ਅੱਜ ਵੀ ਬਨਿਆਗੀ ਸਹੂਲਤਾਂ ਤੋਂ ਸੱਖਣੇ ਹਨ।
'ਆਪ' ਵਾਲੰਟੀਅਰਾਂ ਦੀ ਸਿਸੋਦੀਆ ਨੂੰ ਗੁੱਸੇ ਭਰੀ ਚਿੱਠੀ
ਆਮ ਆਦਮੀ ਪਾਰਟੀ ਦੇ ਵਾਲੰਟੀਅਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਬਿਨਾਂ ਪੁੱਛੇ ਹੀ ਲੋਕ ਸਭਾ ਹਲਕਿਆਂ ਨੂੰ ਅਜਿਹੇ ਉਮੀਦਵਾਰਾਂ ਨੂੰ ਉਤਾਰ ਦਿੱਤਾ ਹੈ
ਖਡੂਰ ਸਾਹਿਬ ’ਚ ਟਕਸਾਲੀਆਂ ਦੇ ਫੈਸਲੇ ਨੇ ਬਦਲੇ ਸਿਆਸੀ ਸਮੀਕਰਣ
ਟਕਸਾਲੀਆਂ ਵਲੋਂ ਉਮੀਦਵਾਰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਖਡੂਰ ਸਾਹਿਬ ਲੋਕ ਸਭਾ ਸੀਟ ’ਤੇ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ।
ਲੋਕ ਸਭਾ ਚੋਣਾਂ ਦੌਰਾਨ 'ਦੁਖੀ ਮੁਲਾਜ਼ਮਾਂ' ਦੀ ਸਰਕਾਰ ਨੂੰ ਧਮਕੀ
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਕ ਪਾਸੇ ਜਿੱਥੇ ਪੰਜਾਬ 'ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਉੱਥੇ ਹੀ ਮੰਗਾਂ ਨਾ ਮੰਨੇ ਜਾਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਨੇ ਚੋਣਾਂ ਡਿਊਟੀਆਂ ਦਾ ਬਾਈਕਾਟ ਕਰਨ ਸਬੰਧੀ ਸਰਕਾਰ ਨੂੰ ਧਮਕੀ ਦੇ ਦਿੱਤੀ ਹੈ।
ਪਾਕਿਸਤਾਨ ਨੇ ਰਿਹਾਅ ਕੀਤੇ 100 ਭਾਰਤੀ ਮਛੇਰੇ, ਪਹੁੰਚੇ ਵਤਨ (ਵੀਡੀਓ)
ਪਾਕਿਸਤਾਨ ਦੀਆਂ ਜੇਲਾਂ 'ਚ ਬੰਦ ਲਗਭਗ 100 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਲੁਧਿਆਣਾ 'ਚ ਇਕ ਕਿੱਲੋ ਅਫੀਮ ਸਮੇਤ ਨਸ਼ਾ ਤਸਕਰ ਕਾਬੂ
NEXT STORY