ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਾਲੰਟੀਅਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਬਿਨਾਂ ਪੁੱਛੇ ਹੀ ਲੋਕ ਸਭਾ ਹਲਕਿਆਂ ਨੂੰ ਅਜਿਹੇ ਉਮੀਦਵਾਰਾਂ ਨੂੰ ਉਤਾਰ ਦਿੱਤਾ ਹੈ, ਜਿਨ੍ਹਾਂ ਦੀ ਕੋਈ ਪਛਾਣ ਹੀ ਨਹੀਂ ਹੈ, ਇਸ ਲਈ 'ਆਪ' ਵਾਲੰਟੀਅਰਾਂ ਨੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੂੰ ਇਕ ਗੁੱਸੇ ਭਰੀ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਨਾਰਾਜ਼ਗੀ ਜ਼ਾਹਰ ਕਰਦਿਆਂ ਵਾਲੰਟੀਅਰਾਂ ਨੇ ਕਿਹਾ ਹੈ ਕਿ ਬਿਨਾ ਸਰਵੇ ਕੀਤੇ ਹੀ ਕਈ ਕਮਜ਼ੋਰ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ।
ਪਾਰਟੀ ਦੇ 13 'ਚੋਂ 10 ਉਮੀਦਵਾਰਾਂ ਦਾ ਪਾਰਟੀ ਦੇ ਅੰਦਰ ਹੀ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਸੰਗਰੂਰ ਤੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦਾ ਪਾਰਟੀ ਅੰਦਰ ਹੀ ਸਖਤ ਵਿਰੋਧ ਸ਼ੁਰੂ ਹੋ ਗਿਆ ਹੈ। ਸਭ ਤੋਂ ਜ਼ਿਆਦਾ ਵਿਰੋਧ ਪਟਿਆਲਾ, ਫਿਰੋਜ਼ਪੁਰ ਸਮੇਤ ਕੁਝ ਹੋਰ ਉਮੀਦਵਾਰਾਂ ਨੂੰ ਲੈ ਕੇ ਹੋ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਕਈ ਸੀਟਾਂ 'ਤੇ ਅਜਿਹੇ ਉਮੀਦਵਾਰ ਉਤਾਰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਂ ਤਾਂ ਚਿਹਰੇ ਮਸ਼ਹੂਰ ਹਨ ਅਤੇ ਨਾ ਹੀ ਉਨ੍ਹਾਂ ਦਾ ਨਾਂ ਕਿਸੇ ਨੇ ਸੁਣਿਆ ਹੈ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਬਾਕੀ ਪਾਰਟੀਆਂ ਨੇ ਆਪਣੇ ਦਿੱਗਜ਼ ਨੇਤਾ ਚੋਣ ਮੈਦਾਨ 'ਚ ਉਤਾਰੇ ਹੋਏ ਹਨ।
ਖਡੂਰ ਸਾਹਿਬ ’ਚ ਟਕਸਾਲੀਆਂ ਦੇ ਫੈਸਲੇ ਨੇ ਬਦਲੇ ਸਿਆਸੀ ਸਮੀਕਰਣ
NEXT STORY