ਜਲੰਧਰ (ਵੈੱਬ ਡੈਸਕ) : ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਦਾ ਕਥਿਤ ਤੌਰ 'ਤੇ ਉਲੰਘਣਾ ਕਰਨ 'ਤੇ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਨੋਟਿਸ ਜਾਰੀ ਕੀਤਾ ਹੈ। ਦੂਜੇ ਪਾਸੇ ਪੰਜਾਬ ਵਿਚ 19 ਮਈ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨੂੰ ਖਾਸ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਵੱਡੀਆਂ ਖਬਰਾਂ ਦੱਸਾਂਗੇ-
ਚੋਣਾਂ ਤੋਂ ਪਹਿਲਾਂ ਮੁਸ਼ਕਲ 'ਚ ਸੰਨੀ ਦਿਓਲ, ਨੋਟਿਸ ਜਾਰੀ
ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਦਾ ਕਥਿਤ ਤੌਰ 'ਤੇ ਉਲੰਘਣਾ ਕਰਨ 'ਤੇ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਨੋਟਿਸ ਜਾਰੀ ਕੀਤਾ ਹੈ।
ਚੋਣਾਂ ਤੋਂ ਪਹਿਲਾਂ ਕੈਪਟਨ ਦੀ ਜਨਤਾ ਨੂੰ ਅਪੀਲ (ਵੀਡੀਓ)
ਪੰਜਾਬ ਵਿਚ 19 ਮਈ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨੂੰ ਖਾਸ ਅਪੀਲ ਕੀਤੀ ਹੈ।
ਖੰਨਾ 'ਚ ਨਿਹੰਗ ਸਿੰਘ ਦੇ ਕੇਸਾਂ ਦੀ ਬੇਅਦਬੀ, ਕੀਤੀ ਕੁੱਟਮਾਰ
ਪੰਜਾਬ 'ਚ ਬੇਅਦਬੀਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਕ ਤਾਜ਼ਾ ਮਾਮਲਾ ਖੰਨਾ ਅਧੀਨ ਪੈਂਦੇ ਨਵਾਂ ਪਿੰਡ, ਰਾਮਗੜ੍ਹ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਨਿਹੰਗ ਸਿੰਘ ਦੇ ਕੇਸਾਂ ਅਤੇ ਦਾੜ੍ਹੀ ਦੀ ਬੇਅਦਬੀ ਕੀਤੀ ਗਈ ਹੈ।
ਲੋਕ ਸਭਾ ਚੋਣਾਂ : ਪੋਲਿੰਗ ਸਟਾਫ ਨੂੰ ਛੱਡਣ ਲਈ ਗੱਡੀਆਂ ਦੇ ਪ੍ਰਬੰਧ ਕਰਨ ਦੇ ਨਿਰਦੇਸ਼
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੋਲਿੰਗ ਸਟਾਫ ਨੂੰ ਘਰ ਛੱਡਣ ਦੀ ਜ਼ਿੰਮੇਵਾਰੀ ਸਬੰਧਿਤ ਐੱਸ. ਡੀ. ਐੱਮ. ਦੀ ਹੋਵੇਗੀ।
ਬੈਠੇ ਬਿਠਾਏ ਹੁਸ਼ਿਆਰਪੁਰ ਦੇ ਸਨਪ੍ਰੀਤ ਦੀ ਬਦਲੀ ਕਿਸਮਤ, ਵਰ੍ਹਿਆ ਪੈਸਿਆਂ ਦਾ ਮੀਂਹ (ਤਸਵੀਰਾਂ)
ਕਹਿੰਦੇ ਨੇ ਭਗਵਾਨ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਅਤੇ ਇਹ ਕਹਾਵਤ ਹੁਸ਼ਿਆਰਪੁਰ ਦੇ ਇਕ ਪਰਿਵਾਰ ਲਈ ਉਸ ਸਮੇਂ ਸੱਚ ਹੋ ਗਈ ਜਦੋਂ ਸੱਚਮੁੱਚ ਉਨ੍ਹਾਂ 'ਤੇ ਪੈਸਿਆਂ ਦਾ ਮੀਂਹ ਵਰ੍ਹ ਗਿਆ।
ਸ਼ਰਾਬ ਦੇ ਜਖੀਰੇ ਦੀ ਮਿਲੀ ਸੂਹ, ਡਾ.ਗਾਂਧੀ, ਰੱਖੜਾ ਅਤੇ 'ਆਪ' ਨੇ ਲਾਇਆ ਧਰਨਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਸ਼ੁੱਕਰਵਾਰ ਦੇਰ ਰਾਤ 12.30 ਵਜੇ ਸਮਾਣਾ ਦੇ ਕੋਲ ਪਿੰਡ ਫਤਿਹਪੁਰ 'ਚ ਇਕ ਸ਼ੈਲਰ 'ਚ ਸ਼ਰਾਬ ਰੱਖਣ ਦੀ ਸੂਚਨਾ ਮਿਲੀ। ਸੂਚਨਾ ਦੇ ਆਧਾਰ 'ਤੇ ਰੱਖੜਾ ਰਾਤ ਨੂੰ ਹੀ ਸ਼ੈਲਰ ਦੇ ਬਾਹਰ ਪਹੁੰਚ ਗਏ।
ਇਕੋ ਜੈਕੇਟ 'ਚ ਕੀਤਾ ਕੈਪਟਨ ਨੇ ਸਾਰਾ ਚੋਣ ਪ੍ਰਚਾਰ, ਜਾਣੋ ਕੀ ਹੈ ਰਾਜ਼
ਇਸ ਚੋਣਾਂ 'ਚ ਕੁਝ ਨਾ ਹੋਵੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕੇਟ ਜ਼ਰੂਰ ਚਰਚਾ 'ਚ ਰਹੇਗੀ। ਉਨ੍ਹਾਂ ਦੀ ਜੈਕੇਟ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਤਾਂ ਚਰਚਾ ਹੈ ਹੀ, ਹੁਣ ਸੋਸ਼ਲ ਮੀਡੀਆ 'ਤੇ ਵੀ ਇਸ ਜੈਕੇਟ ਦੀ ਚਰਚਾ ਸ਼ੁਰੂ ਹੋ ਗਈ ਹੈ।
ਚੋਣ ਪ੍ਰਚਾਰ ਤੋਂ ਫਾਰਗ ਹੋ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਬਾਦਲ ਜੋੜਾ
ਪੰਜਾਬ 'ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋ ਚੁੱਕਾ ਹੈ, ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਸਿਆਸੀ ਲੀਡਰ ਸ਼ਾਂਤ ਹੋ ਗਏ ਹਨ।
ਬਰਗਾੜੀ ਮੋਰਚੇ ਤੇ ਅਕਾਲੀ ਵਰਕਰਾਂ 'ਚ ਟਕਰਾਅ!
ਬੇਅਦਬੀਆਂ ਖਿਲਾਫ਼ ਦੋਸ਼ੀਆਂ ਸਜ਼ਾ ਦਿਵਾਉਣ ਲਈ ਕਾਲੀਆਂ ਝੰਡੀਆਂ ਸਮੇਤ ਸਿੱਖ ਜਥੇਬੰਦੀਆਂ ਦਾ ਰੋਸ ਮਾਰਚ ਸ਼ੁੱਕਰਵਾਰ ਨੂੰ ਲੰਬੀ ਪੁੱਜਿਆ, ਜਿਸਦੀ ਅਗਵਾਈ ਜਥੇਦਾਰ ਧਿਆਨ ਸਿੰਘ ਮੰਡ ਕਰ ਰਹੇ ਸਨ।
ਮਜੀਠੀਆ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ, ਚੋਣ ਕਮਿਸ਼ਨ ਸਖਤ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਤੇ ਚੋਣ ਕਮਿਸ਼ਨ ਸਖਤ ਹੋ ਗਿਆ ਹੈ।
ਨਵੇਂ ਭਰਤੀ ਪੁਲਸ ਮੁਲਾਜ਼ਮ ਅਸਲਾ ਛੱਡ ਕੇ ਮੋਬਾਇਲਾਂ 'ਚ ਡੁੱਬੇ
NEXT STORY