ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋ ਚੁੱਕਾ ਹੈ, ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਸਿਆਸੀ ਲੀਡਰ ਸ਼ਾਂਤ ਹੋ ਗਏ ਹਨ। ਚੋਣ ਪ੍ਰਚਾਰ ਦੀ ਭੱਜ-ਨੱਠ ਤੇ ਟੈਸ਼ਨ ਤੋਂ ਫਾਰਗ ਹੋ ਸਾਬਕਾ ਉਪ ਮੁੱਖ ਮੰਤਰੀ ਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਸਨ।
ਬਾਦਲ ਜੋੜੇ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਚ ਬੈਠ ਕੇ ਗੁਰਬਾਣੀ ਸੁਣੀ। ਹਾਲਾਂਕਿ ਇਸ ਦੌਰਾਨ ਦੋਵਾਂ ਆਗੂਆਂ ਨੇ ਮੀਡੀਆ ਤੋਂ ਲਗਾਤਾਰ ਦੂਰੀ ਬਣਾਈ ਰੱਖੀ ਅਤੇ ਦੋਵੇਂ ਸਿਰਫ ਗੁਰੂ ਚਰਨਾਂ ਦੀ ਓਟ ਆਸਰਾ ਲੈਂਦੇ ਨਜ਼ਰ ਆਏ।
ਚੰਡੀਗੜ੍ਹ ਸੀਟ ਤੋਂ 36 ਉਮੀਦਵਾਰਾਂ 'ਚ 9 ਮਹਿਲਾ ਉਮੀਦਵਾਰ ਮੈਦਾਨ 'ਚ
NEXT STORY