ਜਲੰਧਰ (ਵੈੱਬ ਡੈਸਕ) : ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਿੱਧੂ ਨੂੰ ਜਾਣ ਬੁੱਝ ਕੇ ਟਾਰਗਿਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਤਾਂ ਜੱਗ ਜ਼ਾਹਰ ਹੈ। ਦੋਵੇਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦਾ ਇਕ ਵੀ ਮੌਕਾ ਨਹੀਂ ਛੱਡਦੇ ਤੇ ਹੁਣ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਕਮਾ ਬਦਲ ਕੇ ਨਵਜੋਤ ਸਿੱਧੂ ਦੇ ਪਰ ਕੁਤਰਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸੁਖਬੀਰ ਬਾਦਲ ਨੇ ਇਸ 'ਤੇ ਖੂਬ ਮਜ਼ੇ ਲਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਕੈਪਟਨ-ਸਿੱਧੂ ਵਿਵਾਦ 'ਚ ਬੈਂਸ ਦੀ ਐਂਟਰੀ, ਸਿੱਧੂ ਨੂੰ ਵੱਡਾ ਆਫਰ (ਵੀਡੀਓ)
ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਿੱਧੂ ਦੇ ਆਉਣ ਨਾਲ ਸਥਾਨਕ ਸਰਕਾਰਾਂ ਵਿਭਾਗ ਨੂੰ ਬਲ ਮਿਲਿਆ ਸੀ ਅਤੇ ਇਸ ਵਿਭਾਗ ਦੀ ਕਾਰਗੁਜ਼ਾਰੀ ਵੀ ਚੰਗੀ ਸੀ।
ਸਿੱਧੂ ਦਾ ਵਿਭਾਗ ਬਦਲੇ ਜਾਣ 'ਤੇ ਦੇਖੋ ਕਿਵੇਂ ਸੁਖਬੀਰ ਨੇ ਲਏ ਮਜ਼ੇ!
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਤਾਂ ਜੱਗ ਜ਼ਾਹਰ ਹੈ।
ਸਿੱਧੂ ਦਾ ਵਿਭਾਗ ਬਦਲ 'ਕੈਪਟਨ' ਵਲੋਂ ਇਕ ਤੀਰ ਨਾਲ ਕਈ ਨਿਸ਼ਾਨੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਤਕਰਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਾਰ ਗਏ ਹਨ ਕਿਉਂਕਿ ਕੈਪਟਨ ਵਲੋਂ ਸਿੱਧੂ ਦਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਤੇ ਊਰਜਾ ਸਰੋਤ ਵਿਭਾਗ ਸੌਂਪ ਦਿੱਤਾ ਗਿਆ ਹੈ।
ਢੀਂਡਸਾ ਤੋਂ ਸੁਣੋ ਕੇਜਰੀਵਾਲ ਨੇ ਕਿਉਂ ਮੁਆਫ ਕੀਤਾ ਔਰਤਾਂ ਦਾ ਕਿਰਾਇਆ (ਵੀਡੀਓ)
ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਹੁਣ ਸਿਆਸਤਦਾਨਾਂ ਵੱਲੋਂ ਲੋਕਾਂ ਵਿਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਸੰਗਰੂਰ : ਅਜੇ ਵੀ ਨਹੀਂ ਕੱਢਿਆ ਜਾ ਸਕਿਆ ਬੋਰਵੈੱਲ 'ਚ ਡਿੱਗਿਆ ਬੱਚਾ (ਵੀਡੀਓ)
ਸੰਗਰੂਰ ਦੇ ਪਿੰਡ ਭਗਵਾਨਪੂਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 2 ਸਾਲ ਦਾ ਬੱਚਾ ਫਤਿਹਵੀਰ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ।
ਕੈਪਟਨ ਦੇ ਐਕਸ਼ਨ 'ਤੇ ਅਕਾਲੀ ਦਲ ਦੀ ਚੁਟਕੀ
ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਮੰਤਰੀ ਮੰਡਲ 'ਚ ਕੀਤੇ ਗਏ ਫੇਰਬਦਲ 'ਤੇ ਅਕਾਲੀ ਦਲ ਨੇ ਚੁਟਕੀ ਲਈ ਹੈ।
ਅਕਾਲੀ ਆਗੂ ਨੇ ਕੁੱਟ-ਕੁੱਟ ਤੋੜਿਆ ਬੱਚੇ ਦਾ ਹੱਥ
ਗੁਰਦਾਸਪੁਰ ਸ਼ੂਗਰ ਮਿਲ ਪਨਿਆੜ ਦੇ ਮੌਜੂਦਾ ਚੇਅਰਮੈਨ ਅਤੇ ਅਕਾਲੀ ਆਗੂ ਮਹਿੰਦਰਪਾਲ ਸਿੰਘ ਨੇ ਪਿੰਡ ਕੌਂਟਾ ਦੇ ਇਕ 6 ਸਾਲਾ ਬੱਚੇ ਨੂੰ ਖੇਤਾਂ ਵਿਚ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਬੱਚੇ ਦਾ ਇਕ ਹੱਥ ਟੁੱਟ ਗਿਆ।
'ਸ੍ਰੀ ਹੇਮਕੁੰਟ ਸਾਹਿਬ' ਦੇ ਸਰੋਵਰ 'ਚ ਆਸਥਾ ਦੀ ਚੁੱਭੀ, ਪੁੱਜੀਆਂ 42 ਹਜ਼ਾਰ ਸੰਗਤਾਂ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਹੁਣ ਤੱਕ 42 ਹਜ਼ਾਰ ਸੰਗਤਾਂ ਨੇ ਮੱਥਾ ਟੇਕ ਲਿਆ ਹੈ। ਸ੍ਰੀ ਹੇਮਕੁੰਟ ਸਰੋਵਰ ਪੂਰੀ ਤਰ੍ਹਾਂ ਬਰਫ ਨਾਲ ਢਕਿਆ ਹੋਇਆ ਹੈ।
ਗੈਂਗਰੇਪ ਮਾਮਲਾ : ਪੈਸਿਆਂ ਲਈ ਪਿਤਾ ਨੇ ਹੀ ਧੀ ਨੂੰ ਭੇਜਿਆ ਸੀ ਹੋਟਲ
ਲਗਭਗ 2 ਮਹੀਨੇ ਪਹਿਲਾਂ 18 ਸਾਲਾ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਹੀ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ।
'ਅਮਰਨਾਥ ਯਾਤਰਾ' ਦੌਰਾਨ ਲੰਗਰ ਲਾਉਣ ਵਾਲੀਆਂ ਕਮੇਟੀਆਂ ਲਈ ਖੁਸ਼ਖਬਰੀ (ਵੀਡੀਓ)
ਸ੍ਰੀ ਅਮਰਨਾਥ ਯਾਤਰਾ ਦੌਰਾਨ ਲੰਗਰ ਲਾਉਣ ਵਾਲੀਆਂ ਕਮੇਟੀਆਂ ਲਈ ਖੁਸ਼ਖਬਰੀ ਹੈ।
ਕੈਪਟਨ ਦੇ ਐਕਸ਼ਨ 'ਤੇ ਅਕਾਲੀ ਦਲ ਦੀ ਚੁਟਕੀ
NEXT STORY