ਜਲੰਧਰ (ਵੈੱਬ ਡੈਸਕ) : ਅੱਜ ਦਾ ਦਿਨ ਹਰੇਕ ਭਾਰਤ ਵਾਸੀ ਲਈ ਮਾਣ ਦਾ ਦਿਨ ਹੈ। ਅੱਜ ਭਾਰਤੀ ਹਵਾਈ ਫੌਜ ਹੋਰ ਵੀ ਸ਼ਕਤੀਸ਼ਾਲੀ ਹੋ ਗਈ ਹੈ ਤੇ ਇਹ ਤਾਕਤ ਵਧਾਈ ਹੈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰ ਅਪਾਚੇ ਨੇ। ਜੀ ਹਾਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਦੀ ਮੌਜੂਦਗੀ 'ਚ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.)ਦੇ ਬੇੜੇ 'ਚ 8 ਅਪਾਚੇ ਹੈਲੀਕਾਪਟਰ ਸ਼ਾਮਲ ਕੀਤੇ ਗਏ ਹਨ। ਦੂਜੇ ਪਾਸੇ ਸ਼ਹਿਰ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ. ਐੱਨ. ਈ.) 'ਚ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖਮੀਂ ਵੀ ਹੋ ਗਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਭਾਰਤੀ ਹਵਾਈ ਫੌਜ ’ਚ ਸ਼ਾਮਲ ਹੋਏ 8 ਅਪਾਚੇ ਜੰਗੀ ਹੈਲੀਕਾਪਟਰ (ਵੀਡੀਓ)
ਅੱਜ ਦਾ ਦਿਨ ਹਰੇਕ ਭਾਰਤ ਵਾਸੀ ਲਈ ਮਾਣ ਦਾ ਦਿਨ ਹੈ। ਅੱਜ ਭਾਰਤੀ ਹਵਾਈ ਫੌਜ ਹੋਰ ਵੀ ਸ਼ਕਤੀਸ਼ਾਲੀ ਹੋ ਗਈ ਹੈ ਤੇ ਇਹ ਤਾਕਤ ਵਧਾਈ ਹੈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰ ਅਪਾਚੇ ਨੇ।
ਲੁਧਿਆਣਾ : ਕਾਲਜ ਦੇ ਵਿਦਿਆਰਥੀਆਂ 'ਚ ਖੜਕੀ, ਬਿਹਾਰ ਤੱਕ ਪੁੱਜਾ ਮਾਮਲਾ
ਸ਼ਹਿਰ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ. ਐੱਨ. ਈ.) 'ਚ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖਮੀਂ ਵੀ ਹੋ ਗਏ।
ਹੁਣ ਹੁਸ਼ਿਆਰਪੁਰ, ਤਲਵਾੜਾ, ਦਸੂਹਾ, ਮੁਕੇਰੀਆਂ 'ਚ ਹੜ੍ਹ ਦਾ ਖਤਰਾ
ਭਾਖੜਾ ਡੈਮ ਤੋਂ ਬਾਅਦ ਹੁਣ ਪੌਂਗ ਡੈਮ ਤੋਂ ਸੰਕਟ ਮੰਡਰਾਉਣ ਲੱਗ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੁਲਤਾਨਪੁਰ ਲੋਧੀ ਨੂੰ 'ਸਫੈਦ ਸ਼ਹਿਰ'
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਵਿੱਤਰ ਅਤੇ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਨੂੰ 'ਸਫੈਦ ਸ਼ਹਿਰ' ਬਣਾਉਣ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਨ ਦਾ ਫੈਸਲਾ ਲਿਆ ਗਿਆ ਹੈ।
ਦੂਜੇ ਦਿਨ ਵੀ ਭੁੱਖ ਹੜਤਾਲ 'ਤੇ ਡਟਿਆ ਰਵਿਦਾਸ ਭਾਈਚਾਰਾ, ਦਿੱਤੀ ਚਿਤਾਵਨੀ
ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੇ ਜਾਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਅਪਾਚੇ ਦੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋਣ 'ਤੇ ਕੈਪਟਨ ਨੇ ਦਿੱਤੀ ਵਧਾਈ
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰਾਂ ਵਿਚੋਂ ਇਕ ਅਪਾਚੇ ਦੇ ਭਾਰਤੀ ਏਅਰ ਫੋਰਸ ਦੇ ਬੇੜੇ ਵਿਚ ਸ਼ਾਮਲ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ।
ਫਗਵਾੜਾ: ਪੀ.ਐੱਨ.ਬੀ. 'ਚ ਦਿਨ-ਦਿਹਾੜੇ 7 ਲੱਖ ਦੀ ਹੋਈ ਡਕੈਤੀ
ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚੋਂ ਵੱਡੀ ਡਕੈਤੀ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਐੱਸ. ਵਾਈ. ਐੱਲ. ਮਾਮਲਾ : ਅਦਾਲਤ ਵਲੋਂ ਕੇਂਦਰ ਨੂੰ 4 ਮਹੀਨਿਆਂ ਦਾ ਹੋਰ ਸਮਾਂ ਮਿਲਿਆ
ਪੰਜਾਬ ਅਤੇ ਹਰਿਆਣਾ 'ਚ ਅਹਿਮ ਮੁੱਦਾ ਬਣੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮਾਮਲੇ ਸਬੰਧੀ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ।
ਕੀਨੀਆ 'ਚ ਹੜ੍ਹ ਕਾਰਨ ਨਵਾਂਸ਼ਹਿਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਕੀਨੀਆ ਦੇ ਹੇਲਸ ਗੇਟ ਨੈਸ਼ਨਲ ਪਾਰਕ 'ਚ ਐਤਵਾਰ ਨੂੰ ਅਚਾਨਕ ਆਏ ਹੜ੍ਹ 'ਚ ਉਥੇ ਘੁੰਮਣ ਗਏ ਨਵਾਂਸ਼ਹਿਰ ਦੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ।
ਯਾਰ ਨੂੰ ਬਚਾਉਣ ਲਈ ਚਲਾਈਆਂ ਅੰਨ੍ਹੇਵਾਹ ਗੋਲੀਆਂ, ਫਿਰ ਦੇਖੋ ਕੀ ਹੋਇਆ (ਵੀਡੀਓ)
ਅੰਮ੍ਰਿਤਸਰ ਦੇ ਚਮਰੰਗ ਰੋਡ ਸਥਿਤ ਦੋ ਧਿਰਾਂ ਵਿਚਾਲੇ ਨਿੱਜੀ ਰੰਜਿਸ਼ ਦੇ ਚਲਦਿਆਂ ਲੜਾਈ ਹੋ ਗਈ।
ਸਿੰਘ ਸਾਬ੍ਹ ਬੋਲੇ! 'ਘਰ ਬੈਠਿਆਂ ਨੂੰ ਮੁਆਫੀ ਦੇਣਾ ਗਲਤ'
NEXT STORY