ਜਲੰਧਰ (ਵੈਬ ਡੈਸਕ)—ਲਗਭਗ 6 ਮਹੀਨਿਆਂ ਤੋਂ ਸਰਕਾਰ ਤੋਂ ਖਫਾ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ। ਦਰਅਸਲ ਨਵਜੋਤ ਸਿੱਧੂ ਨੂੰ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਦਾ ਭੇਜਿਆ ਹੈ, ਦੂਜੇ ਪਾਸੇ ਬਠਿੰਡਾ ਦੀ ਕੇਂਦਰੀ ਜੇਲ ਵਿਚ ਇਕ ਵਾਰ ਫਿਰ ਤੋਂ ਕੈਦੀਆਂ ਦੇ ਆਪਸ ਵਿਚ ਭਿੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜੇਲ ਵਿਚ ਬੰਦ ਸ਼ਮਸ਼ੇਰ ਸਿੰਘ, ਮਨੋਜ ਕੁਮਾਰ, ਰਣਬੀਰ ਸਿੰਘ, ਜੀਤ ਸਿੰਘ, ਰਾਜਵੀਰ ਸਿੰਘ ਪੁਰਾਣੀ ਰਜਿੰਸ਼ ਦੇ ਚੱਲਦੇ ਆਪਸ ਵਿਚ ਭਿੜੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ...
ਸਿੱਧੂ ਨੂੰ ਮੁੜ ਆਈ ਕੈਪਟਨ ਦੀ ਯਾਦ, ਪਾਕਿ ਜਾਣ ਦੀ ਮੰਗੀ ਇਜਾਜ਼ਤ
ਲਗਭਗ 6 ਮਹੀਨਿਆਂ ਤੋਂ ਸਰਕਾਰ ਤੋਂ ਖਫਾ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ।
ਬਠਿੰਡਾ ਦੀ ਕੇਂਦਰੀ ਜੇਲ 'ਚ ਇਕ ਵਾਰ ਫਿਰ ਭਿੜੇ ਕੈਦੀ
ਬਠਿੰਡਾ ਦੀ ਕੇਂਦਰੀ ਜੇਲ ਵਿਚ ਇਕ ਵਾਰ ਫਿਰ ਤੋਂ ਕੈਦੀਆਂ ਦੇ ਆਪਸ ਵਿਚ ਭਿੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਨਵਜੋਤ ਸਿੱਧੂ ਨੂੰ ਇਮਰਾਨ ਖਾਨ ਦੇ ਸੱਦੇ 'ਤੇ ਬੀਬੀ ਸਿੱਧੂ ਦਾ ਵੱਡਾ ਬਿਆਨ
ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਇਮਰਾਨ ਖਾਨ ਦੇ ਆਏ ਸੱਦੇ 'ਤੇ...
ਮੁੱਖ ਮੰਤਰੀ ਕੈਪਟਨ ਨੇ ਨੌਕਰੀ ਦੇਣ ਲਈ ਕੀਤਾ ਫੋਨ, ਨੌਜਵਾਨ ਨੂੰ ਨਹੀਂ ਆਇਆ ਯਕੀਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਕ ਨੌਜਵਾਨ ਨੂੰ ਨੌਕਰੀ ਦੇਣ ਲਈ ਫੋਨ ਕੀਤਾ ਤਾਂ ਨੌਜਵਾਨ ਦੀ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਅਤੇ ਕਹਿਣ ਲੱਗਾ ਕਿ...
ਸੁਲਤਾਨਪੁਰ ਲੋਧੀ 'ਚ ਬਾਬੇ ਦੇ ਬੁਲੇਟ ਦਾ ਕਮਾਲ, ਹਰ ਪਾਸੇ ਪਾ ਰਿਹੈ ਧਮਾਲ (ਵੀਡੀਓ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਗਈ ਹੈ...
ਢੀਂਡਸਾ ਨੇ ਨਵਜੋਤ ਸਿੱਧੂ ਨੂੰ ਦਿੱਤਾ ਕਰਤਾਰਪੁਰ ਲਾਂਘੇ ਦਾ Credit !
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਹੈ...
ਜਾਣੋ ਕਿਉਂ ਸੰਤ ਸੀਚੇਵਾਲ ਨੂੰ ਦਰਕਿਨਾਰ ਕਰ ਰਹੀ ਸਰਕਾਰ (ਵੀਡੀਓ)
ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਖੁਸ਼ ਦਿਖਾਈ ਦਿੱਤੇ....
ਪੰਜਾਬ ਦੇ ਮਾਲਵਾ 'ਚ ਸਾਹ ਘੁੱਟ ਰਿਹੈ ਪਰਾਲੀ ਦਾ ਧੂੰਆਂ
ਪੰਜਾਬ ਦੇ ਮਾਲਵਾ ਦੇ ਜ਼ਿਆਦਾਤਰ ਖੇਤਰ ਪ੍ਰਦੂਸ਼ਣ ਦੇ ਗੰਭੀਰ ਸਾਏ ਵਿਚ ਹਨ। 7 ਜ਼ਿਲਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 39 ਫੀਸਦੀ ਵਾਧਾ ਹੋਇਆ ਹੈ।
ਸਹਾਇਤਾ ਪ੍ਰਾਪਤ ਸਕੂਲਾਂ ਨੂੰ 5ਵੀਂ ਅਤੇ 8ਵੀਂ ਦੀ ਫੀਸ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ
ਸਿੱਖਿਆ ਵਿਭਾਗ ਪੰਜਾਬ ਨੇ ਪੰਜਾਬ ਦੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ 5ਵੀਂ ਅਤੇ 8ਵੀਂ ਜਮਾਤ ਦੀ ਲਈ ਜਾਣ ਵਾਲੀ ਪ੍ਰੀਖਿਆ ਦੀ ਫੀਸ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕਰ ਕੇ ਕਰਾਰਾ ਝਟਕਾ ਦਿੱਤਾ ਹੈ।
ਏ.ਐੱਸ.ਆਈ. ਰੇਨੂੰ ਬਾਲਾ ਅਤੇ ਉਸ ਦਾ ਥਾਣੇਦਾਰ ਪਤੀ ਡਿਸਮਿਸ
ਕੁਝ ਦਿਨ ਪਹਿਲਾਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਗਈ ਏ. ਐੱਸ. ਆਈ. ਰੇਨੂੰ ਬਾਲਾ ਅਤੇ ਉਸ ਦੇ ਪਤੀ ਸੁਰਿੰਦਰ ਸਿੰਘ ਨੂੰ ਵਿਭਾਗ ਨੇ ਡਿਸਮਿਸ ਕਰ ਦਿੱਤਾ ਹੈ।
ਹੁਣ ਜਲੰਧਰ 'ਚ ਲੈਦਰ ਯੂਨਿਟਾਂ ਦੇ ਬਿਜਲੀ ਕੁਨੈਕਸ਼ਨ ਕੱਟੇ
NEXT STORY