ਕਪੂਰਥਲਾ/ਤਰਨਤਾਰਨ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਕ ਨੌਜਵਾਨ ਨੂੰ ਨੌਕਰੀ ਦੇਣ ਲਈ ਫੋਨ ਕੀਤਾ ਤਾਂ ਨੌਜਵਾਨ ਦੀ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਅਤੇ ਕਹਿਣ ਲੱਗਾ ਕਿ ਯਕੀਨ ਨਹੀਂ ਹੁੰਦਾ ਕਿ ਤੁਸੀਂ ਕੈਪਟਨ ਸਾਬ੍ਹ ਹੋ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕਰਨ ਲਈ ਬੀਤੇ ਦਿਨ ਕਪੂਰਥਲਾ 'ਚ ਪਹੁੰਚੇ ਸਨ। ਇਥੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਨੌਜਵਾਨ ਨੂੰ ਮੋਬਾਇਲ 'ਤੇ ਫੋਨ ਕੀਤਾ।
ਟ੍ਰਿੰਗ-ਟ੍ਰਿੰਗ... ਮੋਬਾਇਲ ਦੀ ਘੰਟੀ ਵਜਦੀ ਹੈ ਅਤੇ ਹੈਲੋ ਦੀ ਆਵਾਜ਼ ਆਉਂਦੀ ਹੈ। ਫਿਰ ਅੱਗੇ ਤੋਂ ਵੀ ਇਕ ਨੌਜਵਾਨ ਹੈਲੋ ਬੋਲਦਾ ਹੈ। ਫਿਰ ਕੈਪਟਨ ਸਾਬ੍ਹ ਪੁੱਛਦੇ ਨੇ ਵਿਕਰਮ ਜੀਤ ਕਿੱਥੇ ਰਹਿੰਦੇ ਹੋ ਤੁਸੀਂ, ਜਵਾਬ ਆਉਂਦਾ ਹੈ ਪੰਜਾਬ 'ਚ । ਫਿਰ ਪੁੱਛਿਆ ਜਾਂਦਾ ਪੰਜਾਬ 'ਚ ਕਿੱਥੇ, ਜਵਾਬ ਮਿਲਦਾ ਹੈ ਤਰਨਤਾਰਨ ਜ਼ਿਲੇ 'ਚ ਪਿੰਡ ਆ। ਫਿਰ ਪੁੱਛਿਆ ਜਾਂਦਾ ਹੈ ਕਿੰਨੇ ਪੜ੍ਹੇ ਹੋ। ਜਵਾਬ ਆਉਂਦਾ ਹੈ 12ਵੀਂ ਤੱਕ। ਕਾਲ ਆਈ ਹੋਣੀ, ਤੁਹਾਨੂੰ ਨੌਕਰੀ ਦੇ ਰਹੇ ਆ। ਕਾਲ ਆ ਜਾਉਗੀ। ਏਹੀ ਸਾਡਾ ਪ੍ਰੋਗਰਾਮ ਆ, ਸਰਕਾਰ ਦਾ। ਜਵਾਬ ਆਉਂਦਾ ਹੈ ਨੌਕਰੀ ਮਿਲ ਜਾਉ। ਇਸ ਤੋਂ ਬਾਅਦ ਕੈਪਟਨ ਦੇ ਫੋਨ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਫੜ ਲੈਂਦੇ ਹਨ। ਉਹ ਨੌਜਵਾਨ ਨੂੰ ਕਹਿੰਦੇ ਹਨ ਕਿ ਤੁਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਰਹੇ ਸੀ। ਨੌਜਵਾਨ ਘਬਰਾ ਕੇ ਸਤਿ ਸ੍ਰੀ ਅਕਾਲ ਕਹਿੰਦਾ ਹੈ। ਫਿਰ ਕਹਿੰਦਾ ਹੈ ਕਿ ਸਰ ਯਕੀਨ ਨਹੀਂ ਹੋ ਰਿਹਾ। ਫਿਰ ਚੰਨੀ ਦੋਬਾਰਾ ਕੈਪਟਨ ਸਾਬ੍ਹ ਨਾਲ ਗੱਲ ਕਰਵਾਉਂਦੇ ਹਨ ਅਤੇ ਨੌਜਵਾਨ ਸਤਿ ਸ੍ਰੀ ਅਕਾਲ ਕਹਿੰਦੇ ਹੋਏ ਕਹਿੰਦਾ ਹੈ ਸਰ ਮੈਨੂੰ ਬਹੁਤ ਖੁਸ਼ੀ ਹੋਈ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪੰਜਾਬ ਨੌਕਰੀ ਹੈਲਪਲਾਈਨ ਨੰਬਰ 76260-76260 ਜਾਰੀ ਕੀਤਾ ਹੈ।
ਧੁੰਦ ਨੇ ਘੱਟ ਤੇ ਧੂੰਏ ਨੇ ਜ਼ਿਆਦਾ ਔਖੇ ਕੀਤੇ ਰਾਹਗੀਰ (ਵੀਡੀਓ)
NEXT STORY