ਜਲੰਧਰ (ਵੈੱਬ ਡੈਸਕ) : ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀ ਮੁਰਾਦ ਤਾਂ ਪੂਰੀ ਹੋ ਗਈ ਹੈ ਪਰ ਪਾਕਿਸਤਾਨ ਨੇ 20 ਡਾਲਰ ਦੀ ਜਿਹੜੀ ਫੀਸ ਰੱਖੀ ਹੈ, ਉਸ ਕਰਕੇ ਇਥੋਂ ਉਸ ਪਾਸੇ ਜਾਣਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ। ਕੋਰੀਡੋਰ ਰਾਹੀਂ ਪਾਕਿਸਤਾਨ ਜਾਣ ਦੀ ਬਜਾਏ ਬਟਾਰੀ ਵਾਹਗਾ ਸਰਹੱਦ ਰਾਹੀਂ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਬਿਹਤਰ ਲੱਗ ਰਿਹਾ ਹੈ। ਦੂਜੇ ਪਾਸੇ ਵਿਦੇਸ਼ਾਂ 'ਚ ਰਹਿੰਦੇ ਪਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ 'ਦਿ ਈਸਟ ਪੰਜਾਬ ਅਰਬਨ ਰੈਂਟ ਰਿਸਟ੍ਰਿਕਸ਼ਨ ਐਕਟ' ਦੀਆਂ ਉਨ੍ਹਾਂ ਤਜਵੀਜ਼ਾਂ ਖਿਲਾਫ ਕਿਰਾਏਦਾਰਾਂ ਦੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਤਜਵੀਜ਼ਾਂ ਦੇ ਤਹਿਤ ਐੱਨ. ਆਰ. ਆਈ. ਨੂੰ ਆਪਣੀ ਇਮਾਰਤ ਤੁਰੰਤ ਖਾਲੀ ਕਰਵਾਉਣ ਦਾ ਹੱਕ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਕਰਤਾਰਪੁਰ ਕੋਰੀਡੋਰ ਰਾਹੀਂ ਨਹੀਂ ਵਾਹਗਾ ਰਾਹੀਂ ਪਾਕਿ ਜਾਣਾ ਚਾਹੁੰਦੇ ਹਨ ਸ਼ਰਧਾਲੂ, ਜਾਣੋ ਕਿਉਂ
ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀ ਮੁਰਾਦ ਤਾਂ ਪੂਰੀ ਹੋ ਗਈ ਹੈ ਪਰ ਪਾਕਿਸਤਾਨ ਨੇ 20 ਡਾਲਰ ਦੀ ਜਿਹੜੀ ਫੀਸ ਰੱਖੀ ਹੈ, ਉਸ ਕਰਕੇ ਇਥੋਂ ਉਸ ਪਾਸੇ ਜਾਣਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ।
ਸੁਪਰੀਮ ਕੋਰਟ ਵਲੋਂ ਐੱਨ. ਆਰ. ਆਈਜ਼ ਨੂੰ ਵੱਡੀ ਰਾਹਤ
ਵਿਦੇਸ਼ਾਂ 'ਚ ਰਹਿੰਦੇ ਪਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਦਲਜੀਤ ਚੀਮਾ ਦੀ ਸਲਾਹ
ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸਤ ਲਗਾਤਾਰ ਜਾਰੀ ਹੈ।
ਸਬਜ਼ੀ ਨੂੰ ਲੈ ਕੇ ਹੋਇਆ ਵਿਵਾਦ, ਵਿਕਰੇਤਾ ਵੱਲੋਂ ਜੋੜੇ 'ਤੇ ਚਾਕੂ ਨਾਲ ਹਮਲਾ
ਦਿਨ-ਬ-ਦਿਨ ਸਬਜ਼ੀ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਲੋਕ ਬੇਹੱਦ ਪਰੇਸ਼ਾਨ ਹਨ।
ਜੰਗ ਦਾ ਮੈਦਾਨ ਬਣਿਆ ਰਾਜਪੁਰਾ ਦਾ ਸਿਵਲ ਹਸਪਤਾਲ, ਚੱਲੀਆਂ ਤਲਵਾਰਾਂ (ਤਸਵੀਰਾਂ)
ਰਾਜਪੁਰਾ ਦੇ ਏ. ਪੀ. ਜੈਨ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਪਿੰਡ ਤਖਤੂ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਦੂਜੀ ਧਿਰ ਦੇ ਵਿਅਕਤੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਪਾਕਿ ਤੋਂ ਆਏ ਸਿੱਖ ਸ਼ਰਧਾਲੂਆਂ ਕੋਲ ਅਫੀਮ ਹੀ ਸੀ, ਡਾਇਰੀ ਤੋਂ ਗੋਪਾਲ ਚਾਵਲਾ ਦਾ ਨੰਬਰ ਵੀ ਮਿਲਿਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾ ਕੇ ਵੀਰਵਾਰ ਨੂੰ ਭਾਰਤ ਪਰਤੇ ਸਿੱਖ ਸ਼ਰਧਾਲੂਆਂ ਜਰਨੈਲ ਸਿੰਘ ਅਤੇ ਬਲਦੇਵ ਸਿੰਘ ਨੂੰ ਕਸਟਮ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਕਸਟਮ ਐਕਟ 1962 ਅਧੀਨ ਗ੍ਰਿਫਤਾਰ ਕਰ ਲਿਆ।
ਜਲੰਧਰ: ਲੈਦਰ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਖਿਲਾਫ ਹਾਈ ਕੋਰਟ 'ਚ ਪਟੀਸ਼ਨ
ਜਲੰਧਰ ਦੇ ਲੈਦਰ ਕੰਪਲੈਕਸ 'ਚ ਸਥਿਤ ਫੈਕਟਰੀਆਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਹਨ।
ਲੱਤਾਂ ਟੁੱਟਣ ਦੇ ਬਾਵਜੂਦ ਹੌਂਸਲੇ ਬੁਲੰਦ, ਧਮਾਲਾਂ ਪਾ ਸਲਮਾਨ ਨੂੰ ਵੀ ਬਣਾਇਆ ਫੈਨ (ਤਸਵੀਰਾਂ)
ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪਣੇ-ਆਪ ਮਿਲ ਜਾਂਦੀ ਹੈ, ਸਿਰਫ ਸਖਤ ਮਿਹਨਤ ਕਰਨ ਦੀ ਹੀ ਲੋੜ ਪੈਂਦੀ ਹੈ।
ਤਸ਼ੱਦਦ : ਪਲਾਸ ਨਾਲ ਨੋਚ ਦਿੱਤਾ ਸੀ ਲੱਤਾਂ ਦਾ ਮਾਸ, ਨੌਜਵਾਨ ਦੀ ਹੋਈ ਮੌਤ
ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਦਲਿਤ ਨੌਜਵਾਨ ਨੂੰ ਕੁਝ ਵਿਅਕਤੀਆਂ ਵੱਲੋਂ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਤੇ ਉਸ ਦੀ ਰਾਡ ਤੇ ਡੰਡਿਆਂ ਨਾਲ ਕੁੱਟ ਮਾਰ ਕੀਤੀ ਗਈ।
ਖੰਨਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀਆਂ ਮਾਰ ਕੇ ਕਤਲ
ਖੰਨਾ ਦੇ ਪਿੰਡ ਭੂਮੱਦੀ 'ਚ ਇਕ ਮਹਿਲਾ ਨੂੰ 2 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਸ਼ਗਨ ਸਕੀਮ ਲੈਣ ਲਈ ਮ੍ਰਿਤਕ ਐਲਾਨਿਆ ਪਤੀ, ਇਨਸਾਫ਼ ਲੈਣ ਲਈ ਟੈਂਕੀ 'ਤੇ ਚੜ੍ਹਿਆ
ਅੱਜ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਪੁਲਸ ਪ੍ਰਸ਼ਾਸਨ, ਘਰੇਲੂ ਮੈਂਬਰਾਂ ਅਤੇ ਸਿਆਸੀ ਆਗੂਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਾ ਹੋਇਆ ਇਕ ਵਿਅਕਤੀ ਇਨਸਾਫ਼ ਲੈਣ ਲਈ ਪਿੰਡ ਮੌੜ ਖੁਰਦ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ।
ਕੈਪਟਨ ਦੀ ਪੰਜਾਬ ਵਾਪਸੀ ਤੋਂ ਬਾਅਦ ਮੰਤਰੀ ਮੰਡਲ ਨੂੰ ਲੱਗ ਸਕਦੇ ਨੇ 'ਰੰਗ-ਭਾਗ'
NEXT STORY