ਅੰਮ੍ਰਿਤਸਰ (ਸੁਮਿਤ)— ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪਣੇ-ਆਪ ਮਿਲ ਜਾਂਦੀ ਹੈ, ਸਿਰਫ ਸਖਤ ਮਿਹਨਤ ਕਰਨ ਦੀ ਹੀ ਲੋੜ ਪੈਂਦੀ ਹੈ। ਅਜਿਹਾ ਹੀ ਕੁਝ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਕਰਕੇ ਦਿਖਾਇਆ ਹੈ। ਦੋਵੇਂ ਲੱਤਾਂ ਨਾ ਹੋਣ ਦੇ ਬਾਵਜੂਦ ਰਾਜੇਸ਼ ਨਾਂ ਦੇ ਨੌਜਵਾਨ ਨੇ ਵੱਖ-ਵੱਖ ਡਾਂਸ ਕਰਕੇ ਹੌਂਸਲੇ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੂੰ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਉਸ ਦੇ ਡਾਂਸ ਨੂੰ ਦੇਖ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਵੀ ਹੈਰਾਨ ਰਹਿ ਗਏ ਅਤੇ ਉਸ ਦੀ ਸ਼ਲਾਘਾ ਕੀਤੀ। ਰਾਜੇਸ਼ ਸੋਸ਼ਲ ਮੀਡੀਆ ਅਤੇ ਟੀ. ਵੀ. 'ਤੇ ਡਾਂਸ ਸ਼ੋਅ 'ਚ ਆਪਣੀ ਮਿਸਾਲ ਕਾਇਮ ਕਰ ਚੁੱਕਾ ਹੈ।
ਜਨਮਦਿਨ ਵਾਲੇ ਦਿਨ ਹਾਦਸੇ 'ਚ ਟੁੱਟੀਆਂ ਸਨ ਦੋਵੇਂ ਲੱਤਾਂ
ਮਿਲੀ ਜਾਣਕਾਰੀ ਮੁਤਾਬਕ ਜਨਮਦਿਨ ਵਾਲੇ ਦਿਨ ਟਰੇਨ ਹਾਦਸਾ ਵਾਪਰਨ ਕਰਕੇ ਰਾਜੇਸ਼ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਭਿਆਨਕ ਹਾਦਸਾ ਵਾਪਰਨ ਦੇ ਬਾਵਜੂਦ ਵੀ ਉਸ ਨੇ ਹੌਂਸਲਾ ਨਹੀਂ ਛੱਡਿਆ ਅਤੇ ਡਾਂਸ ਨੂੰ ਆਪਣਾ ਜਜ਼ਬਾ ਬਣਾਇਆ। ਉਹ ਨਕਲੀ ਲੱਤਾਂ ਲਗਾ ਕੇ ਅਜਿਹਾ ਡਾਂਸ ਕਰਦਾ ਹੈ ਕਿ ਹਰ ਕੋਈ ਦੇਖ ਕੇ ਹੈਰਾਨ ਰਹਿ ਜਾਂਦਾ ਹੈ।
ਇਸ ਦੌਰਾਨ ਸਲਮਾਨ ਖਾਨ ਤੱਕ ਉਸ ਦੀ ਸ਼ਲਾਘਾ ਕਰ ਚੁੱਕੇ ਹਨ। ਅੱਜ ਰਾਜੇਸ਼ ਕੁਮਾਰ ਬੱਚਿਆਂ ਨੂੰ ਮੁਫਤ 'ਚ ਡਾਂਸ ਸਿਖਾ ਕੇ ਉਨ੍ਹਾਂ ਨੂੰ ਵੱਡੇ-ਵੱਡੇ ਮੁਕਾਬਲਿਆਂ ਲਈ ਤਿਆਰ ਕਰ ਰਿਹਾ ਹੈ। ਰਾਜੇਸ਼ ਕਈ ਤਰ੍ਹਾਂ ਦੇ ਡਾਂਸ ਸੋਅਜ਼ 'ਚ ਆਪਣਾ ਨਾਂ ਰੌਸ਼ਨ ਕਰ ਚੁੱਕਿਆ ਹੈ। ਰਾਜੇਸ਼ ਭੰਗੜੇ ਤੋਂ ਇਲਾਵਾ ਵੈਸਟਰਨ ਡਾਂਸ ਵੀ ਕਰਦਾ ਹੈ। ਗਿੰਨੀ ਬੁੱਕ ਆਫ ਰਿਕਾਰਡਜ਼ 'ਚ ਉਸ ਦਾ ਨਾਂ ਦਰਜ ਹੈ।
ਤਸ਼ੱਦਦ : ਪਲਾਸ ਨਾਲ ਨੋਚ ਦਿੱਤਾ ਸੀ ਲੱਤਾਂ ਦਾ ਮਾਸ, ਨੌਜਵਾਨ ਦੀ ਹੋਈ ਮੌਤ
NEXT STORY