ਜਲੰਧਰ (ਵੈੱਬ ਡੈਸਕ) : ਸਰਕਾਰ ਅਤੇ ਪਰਿਵਾਰ ਵਿਚ ਹੋਏ ਸਮਝੌਤੇ ਤੋਂ ਬਾਅਦ ਅੱਜ 3 ਦਿਨਾਂ ਬਾਅਦ ਜਗਮੇਲ ਦੀ ਲਾਸ਼ ਚੰਡੀਗੜ੍ਹ ਪੀ.ਜੀ.ਆਈ. ਤੋਂ ਪਿੰਡ ਲਿਆਂਦੀ ਗਈ। ਲਾਸ਼ ਦੇ ਪਿੰਡ ਪਹੁੰਚਦੇ ਹੀ ਹਜ਼ਾਰਾਂ ਲੋਕਾਂ ਦਾ ਹਜੂਮ ਮ੍ਰਿਤਕ ਜਗਮੇਲ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਉਮੜ ਆਇਆ। ਜਗਮੇਲ ਦੀ ਚਿਤਾ ਨੂੰ ਮੁੱਖ ਅਗਨੀ ਬੇਟੇ ਕਰਨਬੀਰ ਨੇ ਦਿੱਤੀ। ਦੂਜੇ ਪਾਸੇ ਗੁਰਦੁਆਰਾ ਸ੍ਰੀ ਭੋਰਾ ਸਹਿਬ ਦੀ ਹਦੂਦ ਅੰਦਰ ਇਕ ਲੜਕੇ ਦੀ ਇਕ ਸਿੱਖ ਨੌਜਵਾਨ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈ ਹੈ। ਦਰਅਸਲ ਗੁਰਦੁਆਰਾ ਭੋਰਾ ਸਾਹਿਬ ਅੰਦਰ ਇਕ ਕੁੜੀ-ਮੁੰਡਾ ਬੈਠ ਕੇ ਪਾਠ ਸੁਣ ਰਹੇ ਹੁੰਦੇ ਹਨ ਕਿ ਇਕ ਸਿੱਖ ਨੌਜਵਾਨ ਉਥੇ ਆਉਂਦਾ ਹੈ ਅਤੇ ਮੁੰਡੇ ਨੂੰ ਬਾਹਰ ਲੈ ਜਾਂਦਾ ਹੈ ਅਤੇ ਇਹ ਆਖ ਕੇ ਉਸ ਦੀ ਕੁੱਟਮਾਰ ਕਰਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਚੰਗਾਲੀਵਾਲਾ ਕਾਂਡ : 3 ਦਿਨਾਂ ਬਾਅਦ ਕੀਤਾ ਗਿਆ ਜਗਮੇਲ ਦਾ ਅੰਤਿਮ ਸੰਸਕਾਰ
ਸਰਕਾਰ ਅਤੇ ਪਰਿਵਾਰ ਵਿਚ ਹੋਏ ਸਮਝੌਤੇ ਤੋਂ ਬਾਅਦ ਅੱਜ 3 ਦਿਨਾਂ ਬਾਅਦ ਜਗਮੇਲ ਦੀ ਲਾਸ਼ ਚੰਡੀਗੜ੍ਹ ਪੀ.ਜੀ.ਆਈ. ਤੋਂ ਪਿੰਡ ਲਿਆਂਦੀ ਗਈ।
ਗੁਰਦੁਆਰਾ ਭੋਰਾ ਸਾਹਿਬ 'ਚ ਮੁੰਡੇ ਨਾਲ ਕੁੱਟਮਾਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਗੁਰਦੁਆਰਾ ਸ੍ਰੀ ਭੋਰਾ ਸਹਿਬ ਦੀ ਹਦੂਦ ਅੰਦਰ ਇਕ ਲੜਕੇ ਦੀ ਇਕ ਸਿੱਖ ਨੌਜਵਾਨ ਵਲੋਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਅਕਾਲੀ ਲੀਡਰ ਦਲਬੀਰ ਸਿੰਘ ਢਿੱਲਵਾਂ ਦਾ ਗੋਲੀਆਂ ਮਾਰ ਕੇ ਕਤਲ
ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ ਵਿਚ ਕੁਝ ਲੋਕਾਂ ਵਲੋਂ ਰੰਜਿਸ਼ ਦੇ ਚੱਲਦਿਆਂ ਸਾਬਕਾ ਅਕਾਲੀ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਚੰਗਾਲੀਵਾਲਾ ਕਾਂਡ 'ਤੇ ਜਾਣੋ ਕੀ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ
ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਟਰੇਨ ਲੇਟ ਹੋਈ ਤਾਂ ਰੇਲਵੇ ਫੋਨ 'ਤੇ ਮੈਸੇਜ ਕਰਕੇ ਦੇਵੇਗਾ ਜਾਣਕਾਰੀ
ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਰਦੀਆਂ ਦੇ ਦਿਨਾਂ 'ਚ ਪੈਣ ਵਾਲੇ ਕੋਹਰੇ ਕਾਰਨ ਅਕਸਰ ਟਰੇਨਾਂ ਦੇਰੀ ਨਾਲ ਆਉਂਦੀਆਂ ਹਨ।
ਸਰਹੱਦ ਦੀ ਰਾਖੀ ਕਰਦੇ ਮਨਿੰਦਰ ਦੀ ਬਰਫੀਲੇ ਗਲੇਸ਼ੀਅਰ ਨੇ ਲਈ ਜਾਨ
3 ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ।
ਭਾਣਜੇ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਖੁਫੀਆ ਵਿਭਾਗ ਦੇ ਅਫਸਰ ਦੀ ਮੌਤ
ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੀ ਸ਼ਾਮ ਪੈਲੇਸ ਦੇ ਸਾਹਮਣੇ ਪੁਲਸ ਦੇ ਖੁਫੀਆ ਵਿਭਾਗ 'ਚ ਤਾਇਨਾਤ ਸਹਾਇਕ ਥਾਣੇਦਾਰ ਦੇ ਮੋਟਰਸਾਈਕਲ ਨੂੰ ਸ਼ਰਾਬ ਦੇ ਨਸ਼ੇ 'ਚ ਟੱਲੀ ਕਾਰ ਸਵਾਰ ਵਿਅਕਤੀ ਵੱਲੋਂ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤਾ ਗਈ...
ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਹੁਣ ਸਿਰਫ 20 ਮਿੰਟਾਂ 'ਚ!
ਦੇਸ਼ 'ਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਸੂਬਾ ਹੋਵੇਗਾ, ਜਿੱਥੇ ਹਾਈਪਰਲੂਪ ਦੌੜੇਗੀ ਅਤੇ ਚੰਡੀਗੜ੍ਹ ਤੋਂ ਦਿੱਲੀ ਸਿਰਫ 20 ਮਿੰਟਾਂ ਅੰਦਰ ਪਹੁੰਚਾ ਦੇਵੇਗੀ।
ਬਠਿੰਡਾ : ਲਾਪਤਾ ਹੋਈਆਂ 3 ਵਿਦਿਆਰਥਣਾਂ ਦਾ 6 ਦਿਨਾਂ ਬਾਅਦ ਵੀ ਨਹੀਂ ਮਿਲਿਆ ਸੁਰਾਗ
ਬਾਲ ਦਿਵਸ 'ਤੇ ਘਰੋਂ ਸਕੂਲ ਜਾਣ ਲਈ ਨਿਕਲੀਆਂ 7ਵੀਂ ਕਲਾਸ ਦੀਆਂ 3 ਵਿਦਿਆਰਥਣਾਂ ਦਾ ਰਾਜ਼ ਅਜੇ ਬਰਕਰਾਰ ਹੈ ਪਰ ਪੁਲਸ ਨੇ ਉਨ੍ਹਾਂ ਨੂੰ ਤਲਾਸ਼ ਕਰਨ ਦਾ ਦਾਅਵਾ ਕੀਤਾ ਪਰ ਪਰਿਵਾਰ ਵਾਲੇ ਅਜੇ ਵੀ ਪ੍ਰੇਸ਼ਾਨ ਹੈ।
ਜਿਊਂਦੇ ਹੋਣ ਦਾ ਸਬੂਤ ਦੇਣ ਲਈ ਮੁੜ ਟੈਂਕੀ 'ਤੇ ਚੜ੍ਹਿਆ 'ਵਰਿਸ਼ਭਾਨ' (ਵੀਡੀਓ)
ਟੈਂਕੀ 'ਤੇ ਚੜ੍ਹ ਕੇ ਨਾਅਰੇਬਾਜ਼ੀ ਕਰ ਰਿਹਾ ਇਹ ਸ਼ਖਸ ਨਾ ਤਾਂ ਕੋਈ ਮੁਲਾਜ਼ਮ ਹੈ ਤੇ ਨਾ ਹੀ ਇਸ ਨੂੰ ਸਰਕਾਰ ਨਾਲ ਕੋਈ ਗਿਲਾ ਹੈ, ਬਲਕਿ ਇਹ ਸਖਸ਼ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੈ।
ਗੁਰਦਾਸਪੁਰ ਗੈਂਗਵਾਰ ਮਾਮਲੇ 'ਚ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਲਖਨਪਾਲ
NEXT STORY