ਜਲੰਧਰ (ਵੈੱਬ ਡੈਸਕ) : ਮੋਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਵੀਰਵਾਰ ਨੂੰ ਅੱਤਵਾਦ ਦੇ ਦੌਰ ਦੌਰਾਨ ਫਰਜ਼ੀ ਐਨਕਾਊਂਟਰ ਮਾਮਲੇ 'ਚ 6 ਤਤਕਾਲੀ ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ 3 ਮੁਲਾਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 28 ਸਾਲ ਪਹਿਲਾਂ ਤਰਨਤਾਰਨ ਪੁਲਸ ਵਲੋਂ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਸੀ। ਦੂਜੇ ਪਾਸੇ ਬਠਿੰਡਾ ਦੀ ਸਰਹਿੰਦ ਨਹਿਰ ਵਿਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ ਹਰਜੋਤ ਸਿੰਘ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਜੋਤ ਦੇ ਪਿਤਾ ਵੀ ਪੁਲਸ 'ਚ ਤਾਇਨਾਤ ਸਨ ਤੇ ਬਾਦਲਾਂ ਦੀ ਸੁਰੱਖਿਆ ਟੀਮ ਨਾਲ ਜੁੜੇ ਹੋਏ ਸਨ। ਲੱਗਭਗ 9 ਸਾਲ ਪਹਿਲਾਂ ਹਰਜੋਤ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਹਰਜੋਤ ਨੂੰ ਮਿਲੀ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਫਰਜ਼ੀ ਐਨਕਾਊਂਟਰ : 28 ਸਾਲਾਂ ਬਾਅਦ 6 ਪੁਲਸ ਮੁਲਾਜ਼ਮਾਂ ਨੂੰ ਮਿਲੀ ਸਜ਼ਾ
ਮੋਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਵੀਰਵਾਰ ਨੂੰ ਅੱਤਵਾਦ ਦੇ ਦੌਰ ਦੌਰਾਨ ਫਰਜ਼ੀ ਐਨਕਾਊਂਟਰ ਮਾਮਲੇ 'ਚ 6 ਤਤਕਾਲੀ ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ 3 ਮੁਲਾਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਬਠਿੰਡਾ : ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਗਾਰਡ ਦੀ ਸਰਹਿੰਦ ਨਹਿਰ ’ਚੋਂ ਮਿਲੀ ਲਾਸ਼
ਬਠਿੰਡਾ ਦੀ ਸਰਹਿੰਦ ਨਹਿਰ ਵਿਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ ਹਰਜੋਤ ਸਿੰਘ ਦੀ ਲਾਸ਼ ਤੈਰਦੀ ਹੋਈ ਮਿਲੀ ਹੈ।
ਪੰਜਾਬ ਦੇ ਨੌਜਵਾਨਾਂ ਲਈ ਫਿਕਰਮੰਦ 'ਕੈਪਟਨ', ਸਾਂਝੀਆਂ ਕੀਤੀਆਂ ਦਿਲੀ ਗੱਲਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੌਜਵਾਨਾਂ ਪ੍ਰਤੀ ਕਾਫੀ ਫਿਕਰਮੰਦ ਹਨ। ਵੀਰਵਾਰ ਨੂੰ ਪੰਜਾਬ ਯੂਥ ਕਾਂਗਰਸ ਦੇ ਸਹੁੰ ਚੁੱਕ ਸਮਾਮਗ ਦੌਰਾਨ ਸ਼ਿਰਕੱਤ ਕਰਨ ਪੁੱਜੇ ਕੈਪਟਨ ਨੇ ਇਹ ਗੱਲ ਆਪਣੇ ਮੂੰਹੋਂ ਕਹੀ ਹੈ।
ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵਰ੍ਹੇ ਮਜੀਠੀਆ (ਵੀਡੀਓ)
ਅੰਮ੍ਰਿਤਸਰ 'ਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
ਹੁਸ਼ਿਆਰਪੁਰ 'ਚ ਸ਼ਰਮਨਾਕ ਘਟਨਾ, 24 ਸਾਲਾ ਵਿਆਹੁਤਾ ਨਾਲ ਗੈਂਗਰੇਪ
ਜੰਮੂ-ਕਸ਼ਮੀਰ ਦੇ ਪਿੰਡ ਮੱਘਰ ਖੱਡ ਜਿਲਾ ਕਠੂਆ ਦੀ ਵਸਨੀਕ ਇਕ 24 ਸਾਲਾ ਵਿਆਹੁਤਾ ਔਰਤ ਰਣਵੀ (ਕਲਪਨਿੱਕ ਨਾਂਮ) ਨਾਲ ਗੈਂਗਰੇਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ 'ਚ ਅਰਦਾਸ ਦੌਰਾਨ ਮੁਸਲਿਮ ਭਰਾ ਨੇ ਪੜ੍ਹੀ ਨਮਾਜ਼, ਵੀਡੀਓ ਵਾਇਰਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਕ ਮੁਸਲਿਮ ਭਰਾ ਵਲੋਂ ਅਰਦਾਸ ਦੌਰਾਨ ਨਮਾਜ਼ ਪੜ੍ਹੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ...
ਮਰਾਸੀ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਕਰਕੇ ਬੁਰੀ ਤਰ੍ਹਾਂ ਘਿਰੇ 'ਬੱਬੂ ਮਾਨ'
ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਮਰਾਸੀ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਇਕ ਅਪਮਾਨਯੋਗ ਟਿੱਪਣੀ ਕੀਤੀ ਗਈ ਹੈ।
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 16-17 ਨੂੰ, ਫਿਰ ਹੋਵੇਗੀ ਕੈਬਨਿਟ ਮੀਟਿੰਗ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 14 ਜਨਵਰੀ ਨੂੰ ਦੁਬਾਰਾ ਬੁਲਾਈ ਗਈ ਹੈ।
ਫਿਰ ਵਿਵਾਦਾਂ 'ਚ ਘਿਰੀ ਅੰਮ੍ਰਿਤਸਰ ਜੇਲ, ਜਾਣੋ ਵਜ੍ਹਾ
ਅਕਸਰ ਵਿਵਾਦਾਂ 'ਚ ਰਹਿਣ ਵਾਲੀ ਅੰਮ੍ਰਿਤਸਰ ਜੇਲ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਹੈ ਕਾਲਾ ਪੀਲੀਆ ਹੈ।
ਮੀਂਹ ਤੋਂ ਬਾਅਦ ਉੱਤਰੀ ਭਾਰਤ 'ਚ ਠੰਡ ਨੇ ਮੁੜ ਠੁਰ-ਠੁਰ ਕਰਨ ਲਾਏ ਲੋਕ (ਤਸਵੀਰਾਂ)
ਪਹਾੜੀ ਖੇਤਰਾਂ 'ਚ ਬਰਫਬਾਰੀ ਪੈਣ ਕਾਰਨ ਮੈਦਾਨੀ ਇਲਾਕਿਆਂ ਖਾਸ ਤੌਰ 'ਤੇ ਉੱਤਰੀ ਭਾਰਤ 'ਚ ਠੰਡ ਇਕ ਵਾਰ ਫਿਰ ਵੱਧ ਗਈ ਹੈ।
ਰੂਪਨਗਰ ਜੇਲ ਦੀ ਜ਼ਮੀਨ ਹੇਠੋਂ ਦੱਬੇ ਮਿਲੇ 5 ਮੋਬਾਇਲ ਤੇ ਇਕ ਰਾਡ
ਰੂਪਨਗਰ ਜੇਲ ਦੀ ਜ਼ਮੀਨ ਹੇਠੋਂ 5 ਮੋਬਾਇਲ, ਇਕ ਰਾਡ ਅਤੇ ਕੁਝ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਪੰਜਾਬੀਆਂ ਦੀ ਜ਼ੁਬਾਨ 'ਤੇ ਕੇਜਰੀਵਾਲ ਤੇ ਸਿੱਧੂ ਦਾ ਨਾਂ !
ਪੰਜਾਬ ਵਿਚ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਰੌਲਾ ਪਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਲੇ ਪੰਜਾਬੀਆਂ ਨੇ ਕੇਵਲ 20 ਸੀਟਾਂ ਦੇ ਕੇ ਨਿਰਾਸ਼ਾ ਪਾਈ ਸੀ...
ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਫਤਿਹ ਬਰਾੜ ਤੇ ਮੇਜਰ ਸੁਮੀਰ ਨੂੰ ਬਣਾਇਆ ਡੀ. ਐੱਸ. ਪੀ
NEXT STORY