ਜਲੰਧਰ (ਵੈੱਬ ਡੈਸਕ) : ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਟੁੱਟੇ ਗਠਜੋੜ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਆਗੂਆਂ ਨੇ ਹੁਣ ਆਰ. ਐੱਸ. ਐਸ. ਨੂੰ ਵੀ ਆਪਣੇ ਨਿਸ਼ਾਨੇ 'ਤੇ ਲੈ ਲਿਆ ਹੈ। ਆਰ. ਐੱਸ. ਐਸ . ਦੀਆਂ ਗਤੀਵਿਧੀਆਂ 'ਤੇ ਵੀ ਸਵਾਲ ਚੁੱਕਦਿਆਂ ਐੱਸ. ਜੀ. ਪੀ. ਸੀ. ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਕੁਝ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਜਿੰਨ੍ਹਾਂ 'ਚ ਆਰ. ਐੱਸ. ਐੱਸ. ਵੱਲੋਂ ਛੋਟੇ ਬੱਚਿਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਹਥਿਆਰਾਂ ਦੀ ਪੂਜਾ ਕਰ ਰਹੇ ਹਨ। ਦੂਜੇ ਪਾਸੇ ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਸੁਖਪਾਲ ਖਹਿਰਾ 'ਤੇ ਤਿੱਖਾ ਹਮਲਾ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਲਕਾ ਭੁਲੱਥ 'ਚ ਪਲੈਨ (ਵੱਡੀਆਂ) ਸੜਕਾਂ ਦੀ ਹਾਲਤ ਇਸ ਵੇਲੇ ਬਹੁਤ ਮਾੜੀ ਹੈ ਅਤੇ ਸਿਰਫ ਨਡਾਲਾ-ਬੇਗੋਵਾਲ ਸੜਕ ਦਾ ਟੈਂਡਰ 27 ਜਨਵਰੀ ਨੂੰ ਖੁਲ੍ਹੇਗਾ। ਇਸ ਤੋਂ ਇਲਾਵਾ ਇਕ ਹੋਰ ਟੈਂਡਰ ਲੱਗਾ ਸੀ, ਜੋ 16 ਤਰੀਕ ਨੂੰ ਨਹੀਂ ਖੁੱਲ੍ਹ ਸਕਿਆ। ਐਕਸੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਰੂਲਿੰਗ ਹੈ ਕਿ ਸਿੰਗਲ ਟੈਂਡਰ ਨਹੀਂ ਖੁੱਲ ਸਕਦਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਆਰ. ਐੱਸ. ਐੱਸ. ਵਲੋਂ ਬੱਚਿਆਂ ਨੂੰ ਹਥਿਆਰਾਂ ਦੇ ਟ੍ਰੇਨਿੰਗ ਦੇਣ 'ਤੇ ਪੰਜੋਲੀ ਨੇ ਚੁੱਕੇ ਸਵਾਲ
ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਟੁੱਟੇ ਗਠਜੋੜ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਆਗੂਆਂ ਨੇ ਹੁਣ ਆਰ. ਐੱਸ. ਐਸ. ਨੂੰ ਵੀ ਆਪਣੇ ਨਿਸ਼ਾਨੇ 'ਤੇ ਲੈ ਲਿਆ ਹੈ।
ਸੁਖਪਾਲ ਖਹਿਰਾ ਤੇ ਕੈਪਟਨ ਸਰਕਾਰ 'ਤੇ ਵਰ੍ਹੀ ਬੀਬੀ ਜਗੀਰ ਕੌਰ (ਵੀਡੀਓ)
ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ।
ਪਿਤਾ ਲਈ ਧੀ ਨੇ ਦਿੱਤੀ ਵੱਡੀ ਕੁਰਬਾਨੀ, ਜਾਨ ਬਚਾਉਣ ਲਈ ਆਈ ਅੱਗੇ
ਅਜੋਕੇ ਪਦਾਰਥਵਾਦੀ ਯੁੱਗ ਵਿਚ ਭਾਵੇਂ ਕਈ ਮਾਂ-ਬਾਪ ਲੜਕੀਆਂ ਨੂੰ ਆਪਣੇ 'ਤੇ ਬੋਝ ਸਮਝਦੇ ਹਨ ਅਤੇ ਧੀਆਂ ਨੂੰ ਪੁੱਤਾਂ ਵਰਗਾ ਪਿਆਰ ਨਹੀਂ ਦਿੰਦੇ ਪਰ ਕੁਝ ਧੀਆਂ ਅਜਿਹੀਆਂ ਵੀ ਹਨ ਜੋ ਆਪਣੇ ਬਾਬਲ ਦੀ ਜਾਨ ਬਣਾਉਣ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ।
ਲੰਡਨ 'ਚ ਮਾਰਿਆ ਗਿਆ 6 ਭੈਣਾਂ ਦਾ ਇਕਲੌਤਾ ਭਰਾ ਸੀ ਹੁਸ਼ਿਆਰਪੁਰ ਦਾ ਨਰਿੰਦਰ
ਇੰਗਲੈਂਡ ਦੇ ਲੰਡਨ 'ਚ ਬੀਤੇ ਦਿਨੀਂ ਹੋਏ ਆਪਸੀ ਝਗੜੇ 'ਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਮੌਤ ਦਾ ਸ਼ਿਕਾਰ ਹੋਏ ਤਿੰਨ ਸਿੱਖ ਨੌਜਵਾਨਾਂ 'ਚੋਂ ਇਕ ਸਿੱਖ ਹੁਸ਼ਿਆਰਪੁਰ ਦਾ ਨਰਿੰਦਰ ਸਿੰਘ ਸ਼ਾਮਲ ਸੀ ...
ਹਰਸਿਮਰਤ ਬਾਦਲ ਦੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਬਣੇ ਆਸਾਰ!
ਅਕਾਲੀ-ਭਾਜਪਾ ਗਠਜੋੜ 'ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਈ ਵੱਡੀ ਤਰੇੜ ਕਾਰਣ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਹੁਣ ਆਸਾਰ ਬਣ ਗਏ ਹਨ।
ਖਹਿਰਾ ਨੇ ਲਿਆ ਬੀਬੀ ਜਗੀਰ ਕੌਰ ਨੂੰ ਨਿਸ਼ਾਨੇ 'ਤੇ, ਲਾਏ ਇਹ ਦੋਸ਼
ਸੁਖਪਾਲ ਸਿੰਘ ਖਹਿਰਾ ਨੇ ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ 'ਤੇ ਗੰਭੀਰ ਦੋਸ਼ ਲਾਏ ਹਨ।
ਇਸ ਗੁਰਦੁਆਰਾ ਸਾਹਿਬ ਦੀ ਹੈ ਅਨੋਖੀ ਮਾਨਤਾ, ਚੜ੍ਹਦੀਆਂ ਹਨ ਪਾਥੀਆਂ, ਹੁੰਦੀ ਹੈ ਪੁੱਤਰ ਪ੍ਰਾਪਤੀ
ਗੁਰੂ ਨਗਰੀ ਅੰਮ੍ਰਿਤਸਰ ਵਿਚ ਸਥਿਤ ਗੁਰਦੁਆਰਾ ਟੋਭਾ ਸਾਹਿਬ ਆਪਣੇ ਆਪ 'ਚ ਅਨੋਖੀ ਮਾਨਤਾ ਰੱਖਦਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ : ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਨਵਜੋਤ ਸਿੱਧੂ ਵੀ ਸ਼ਾਮਲ
ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਕਾਂਗਰਸ ਨੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਅੱਜ ਭਾਵ ਬੁੱਧਵਾਰ ਨੂੰ ਜਾਰੀ ਕੀਤੀ ਹੈ।
ਟਕਸਾਲੀ ਦਲ ਆਪਣੀ ਪਾਰਟੀ ਦਾ ਨਾਂ ਬਦਲ ਕੇ 'ਠੋਕੋ ਤਾਲੀ ਦਲ' ਰੱਖ ਲਵੇ : ਚੀਮਾ
ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਨਵਜੋਤ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਕਰਨ ਅਤੇ ਮੁੱਖ ਮੰਤਰੀ ਬਣਨ ਦੀ ਕੀਤੀ ਅਪੀਲ 'ਤੇ ਵਿਅੰਗ ਕੱਸਿਆ ਹੈ।
5ਵੀਂ ਤੇ 8ਵੀਂ ਦੀਆਂ ਪ੍ਰੀਖਿਆਵਾਂ ’ਚ ਤਬਦੀਲੀ, ਹੁਣ 14 ਮਾਰਚ ਤੋਂ ਲਏ ਜਾਣਗੇ ਪੇਪਰ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਅਤੇ 8ਵੀਂ ਸ਼੍ਰੋਣੀਆਂ ਦੀਆਂ ਪ੍ਰੀਖਿਆਵਾਂ ਦੀਆਂ ਮਿਤੀਆਂ ’ਚ ਤਬਦੀਲੀ ਕਰ ਦਿੱਤੀ ਗਈ ਹੈ।
ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਨਸ਼ੇ ਖਿਲਾਫ ਕਾਰਵਾਈ, ਸ਼ਾਨਦਾਰ ਰਹੀ 'ਦਿਨਕਰ ਗੁਪਤਾ' ਦੀ ਅਗਵਾਈ
ਪੰਜਾਬ ਪੁਲਸ ਲਈ ਬਾਰਡਰ ਏਰੀਆ ਵਿਚ ਖਤਰਾ ਬਣੇ ਡਰੋਨਜ਼ ਨਾਲ ਸਮੱਗਲਿੰਗ, ਬਾਰਡਰ ਕਰਾਸਿੰਗ ਦਾ ਮਾਮਲਾ ਹੋਵੇ ਜਾਂ ਗੈਂਗਸਟਰਾਂ ਨੂੰ ਫੜ੍ਹਨ ਦਾ ਜੋ ਪੰਜਾਬ ਲਈ ਕਾਫੀ ਚੈਲੰਜਿੰਗ ਸੀ, ਜਿਸ ਨੂੰ ਡੀ. ਜੀ. ਪੀ. ਵਜੋਂ ਨਿਯੁਕਤੀ ਤੋਂ ਬਾਅਦ ਦਿਨਕਰ ਗੁਪਤਾ ਸ਼ਾਨਦਾਰ ਢੰਗ ਨਾਲ ਨਿਭਾ ਰਹੇ ਹਨ।
ਨਵਜੋਤ ਸਿੱਧੂ 'ਤੇ ਸਿਮਰਜੀਤ ਬੈਂਸ ਦਾ ਵੱਡਾ ਬਿਆਨ (ਵੀਡੀਓ)
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵਲੋਂ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਵੱਡਾ ਬਿਆਨ ਦਿੱਤਾ ਗਿਆ ਹੈ।
ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ, ਦੂਜਾ ਫਰਾਰ
NEXT STORY