ਜਲੰਧਰ (ਵੈੱਬ ਡੈਸਕ) - ਬਹਿਬਲ ਕਲਾਂ ਦੇ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ 'ਤੇ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ । ਦੂਜੇ ਪਾਸੇ ਫਰੀਦਕੋਟ ਦੀ ਮਾਡਰਨ ਜੇਲ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਮਾਡਰਨ ਜੇਲ 'ਚ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇਕ ਕੈਦੀ ਦੀ ਜੇਲ 'ਚੋਂ ਵੀਡੀਓ ਵਾਇਰਲ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਗੁਰਪ੍ਰੀਤ ਕਾਂਗੜ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ, ਵੱਡੀ ਸਾਜਿਸ਼ ਹੋਣ ਦੀ ਗੱਲ ਕਹੀ
ਬਹਿਬਲ ਕਲਾਂ ਦੇ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ 'ਤੇ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ।
ਵਿਵਾਦਾਂ 'ਚ ਫਰੀਦਕੋਟ ਦੀ ਮਾਡਰਨ ਜੇਲ, 25000 'ਚ ਮਿਲਦੈ ਸਮਾਰਟ ਫੋਨ, ਹਰ ਚੀਜ਼ ਦਾ ਰੇਟ ਫਿਕਸ
ਫਰੀਦਕੋਟ ਦੀ ਮਾਡਰਨ ਜੇਲ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਮਾਡਰਨ ਜੇਲ 'ਚ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇਕ ਕੈਦੀ ਦੀ ਜੇਲ 'ਚੋਂ ਵੀਡੀਓ ਵਾਇਰਲ ਹੋਈ ਹੈ।
'ਵਿਰਾਸਤ-ਏ-ਖਾਲਸਾ' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ
ਵਿਰਾਸਤ-ਏ-ਖਾਲਸਾ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਵਿਰਾਸਤ-ਏ-ਖਾਲਸਾ ਆਮ ਸੈਲਾਨੀਆਂ ਲਈ 24 ਤੋਂ 31 ਜਨਵਰੀ ਤੱਕ ਬੰਦ ਰਹੇਗਾ।
ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਂਦੇ ਦਿਨਾਂ 'ਚ ਪਵੇਗਾ ਮੀਂਹ
ਗਣਤੰਤਰ ਦਿਵਸ ਮੌਕੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸੋਮਵਾਰ ਨੂੰ ਸੂਬੇ 'ਚ ਕਈ ਥਾਈਂ ਮੀਂਹ ਵੀ ਪੈ ਸਕਦਾ ਹੈ।
ਖਜ਼ਾਨਾ ਖਾਲੀ ਹੋਣ 'ਤੇ ਪੰਜਾਬ ਸਰਕਾਰ ਨੇ ਘੁੱਟੇ ਹੱਥ, ਲਿਆ ਵੱਡਾ ਫੈਸਲਾ
ਬੀਤੇ ਕਈ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਸਰਕਾਰੀ ਖਰਚਿਆਂ ਸਬੰਧੀ ਆਪਣਾ ਹੱਥ ਘੁੱਟ ਲਿਆ ਹੈ ਅਤੇ ਇਸ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ।
ਇਤਿਹਾਸ ਦੀ ਡਾਇਰੀ: ਭਾਰਤ ਦੇ ਇਸ ਵਿਗਿਆਨੀ ਦਾ ਅਮਰੀਕਾ ਵੀ ਮੰਨਦਾ ਸੀ ਲੋਹਾ (ਵੀਡੀਓ)
ਭਾਰਤ ਦੇ ਐਟਮੀ ਪ੍ਰੋਗਰਾਮ ਦੇ ਪਿਤਾਮਾ, ਜਿਨ੍ਹਾਂ ਕਰਕੇ ਭਾਰਤ ਅੱਜ ਨਿਊਕਲੀਅਰ ਪਾਵਰਡ ਦੇਸ਼ ਹੈ।
1920 'ਚ ਸਿਆਸੀ ਮੰਚ 'ਤੇ ਆਇਆ ਅਕਾਲੀ ਦਲ ਗੰਭੀਰ ਚੁਣੌਤੀਆਂ ਦਾ ਸ਼ਿਕਾਰ
ਕਿਸੇ ਸਮੇਂ ਪੰਥ ਦੀ ਰਾਜਸੀ ਜਮਾਤ ਕਰ ਕੇ ਜਾਣੀ ਜਾਂਦੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ ਅੱਜ ਗੰਭੀਰ ਸੰਕਟਾਂ ਕਾਰਣ ਬਹੁ-ਪੱਖੀ ਚੁਣੌਤੀਆਂ ਦਾ ਸ਼ਿਕਾਰ ਹੋਈ ਬੈਠੀ ਹੈ।
ਦੁਬਈ 'ਚ ਖੁਦਕੁਸ਼ੀ ਕਰਨ ਵਾਲੇ ਪ੍ਰਭਜੋਤ ਦੀ ਦੇਹ ਪਹੁੰਚੀ ਵਤਨ, ਭੁੱਬਾਂ ਮਾਰ ਰੋਇਆ ਪਰਿਵਾਰ
ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ 'ਚ ਸਜਾ ਕੇ ਦੁਬਈ ਗਏ 21 ਸਾਲਾ ਪ੍ਰਭਜੋਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ
ਅੰਮ੍ਰਿਤਸਰ : ਕਤਲ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼
ਅੰਮ੍ਰਿਤਸਰ 'ਚ ਅੱਪਰ ਦੁਆਬ ਨਹਿਰ ਦੇ ਪੁਲ ਥੱਲੀਓਂ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੈਪਟਨ ਦੇ ਸ਼ਹਿਰ ਦੀ ਪੁਲਸ 'ਤੇ ਧੱਬਾ, 50,000 ਰਿਸ਼ਵਤ ਮੰਗਦਿਆਂ ਦੀ ਵੀਡੀਓ ਵਾਇਰਲ
ਇਕ ਨੌਜਵਾਨ ਨੇ ਆਪਣੀ ਮਾਂ ਦਾ ਨਾਂ ਕੇਸ 'ਚ ਕੱਢਣ ਲਈ ਪੁਲਸ ਵਲੋਂ ਮੰਗੀ ਜਾ ਰਹੀ ਰਿਸ਼ਵਤ ਦਾ ਵੀਡੀਓ ਜਾਰੀ ਕਰਕੇ ਰਿਸ਼ਵਤ ਮੰਗਣ ਦੇ ਇਲਜਾਮ ਲਗਾਏ ਹਨ।
ਮਲੇਸ਼ੀਆ ਗਏ ਭਰਾ ਏਅਰਪੋਰਟ 'ਤੇ ਗ੍ਰਿਫ਼ਤਾਰ, 5 ਦਿਨ ਬਾਅਦ ਬੇਰੰਗ ਪਰਤੇ
NEXT STORY