ਪੱਟੀ (ਸੌਰਭ) : ਰਾਮਗੜ੍ਹ ਰਾਂਝੀ ਸੈਕਟਰ 'ਚ 6 ਸਿੱਖ ਰੈਜੀਮੈਂਟ ਦਾ ਨੌਜਵਾਨ ਜ਼ੋਰਾਵਰ ਸਿੰਘ ਆਪਣੇ ਸਾਥੀਆਂ ਨੂੰ ਇਕ ਡੂੰਘੇ ਤਲਾਬ 'ਚੋਂ ਕੱਢਦਾ ਹੋਇਆ ਸ਼ਹੀਦ ਹੋ ਗਿਆ। ਉਹ ਸਬ ਡਵੀਜ਼ਨ ਪੱਟੀ ਦੇ ਪਿੰਡ ਕੁੱਲਾ ਦਾ ਵਸਨੀਕ ਸੀ। ਸ਼ਹੀਦ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਸਾਲ 2017 'ਚ ਫੌਜ 'ਚ ਭਰਤੀ ਹੋਇਆ ਸੀ ਤੇ ਸਾਲ 2019 'ਚ ਬਾਕਸਿੰਗ ਖੇਡ ਅੰਦਰ ਨੈਸ਼ਨਲ ਗੋਲਡ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਹੀ ਜ਼ੋਰਾਵਰ ਛੁੱਟੀ ਕੱਟ ਕੇ ਰਾਮਗੜ੍ਹ ਕੈਂਟ ਗਿਆ ਸੀ।
ਇਹ ਵੀ ਪੜ੍ਹੋ : ਪਿੱਠ 'ਚ ਖੁੱਭਾ ਚਾਕੂ ਲੈ ਕੇ ਨੌਜਵਾਨ ਪੁੱਜਾ ਹਸਪਤਾਲ, ਵੇਖ ਡਾਕਟਰਾਂ ਦੇ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨੂੰ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਦਿੱਤੀ ਕਿ ਸੈਕਟਰ ਵਿਖੇ ਜਵਾਨਾਂ ਦਾ ਟ੍ਰੈਨਿੰਗ ਕੈਂਪ ਚੱਲ ਰਿਹਾ ਸੀ ਜਿੱਥੇ ਕਿ ਕੁਝ ਜਵਾਨ ਡੂੰਘੇ ਤਲਾਬ 'ਚ ਡੁੱਬ ਰਹੇ ਸਨ। ਉਨ੍ਹਾਂ ਨੂੰ ਇਹ ਬਾਹਰ ਕੱਢ ਰਹੇ ਸਨ ਅਤੇ ਅਚਾਨਕ ਜ਼ੋਰਾਵਰ ਸਿੰਘ ਅਤੇ ਇਕ ਹੋਰ ਜਵਾਨ ਦਾ ਪੈਰ ਤਿਲਕ ਗਿਆ ਤੇ ਇਨ੍ਹਾਂ ਦੀ ਮੌਤ ਹੋ ਗਈ ਹੈ। ਉਹ ਸਵੇਰੇ 10 ਵਜੇ ਮ੍ਰਿਤਕ ਦੇਹ ਲੇ ਕੇ ਪਿੰਡ ਪੁੱਜਣਗੇ ਤੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ।
ਇਹ ਵੀ ਪੜ੍ਹੋ : ਪਰਿਵਾਰ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ, ਵਾਪਰਿਆ ਅਜਿਹਾ ਭਾਣਾ ਕੇ ਪਲਾਂ 'ਚ ਉੱਜੜ ਗਈਆਂ ਖ਼ੁਸ਼ੀਆਂ
25 ਕਰੋੜ ਦੀ ਠੱਗੀ ਮਾਮਲੇ 'ਚ ਮਾਲਕਾਂ ਬਾਰੇ ਸਾਹਮਣੇ ਆਈ ਇਕ ਹੋਰ ਗੱਲ
NEXT STORY