ਅੰਮ੍ਰਿਤਸਰ (ਵੜੈਚ) - ਅੰਮ੍ਰਿਤਸਰ ਦੇ ਵਸਨੀਕ ਜਸਵਿੰਦਰ ਕੌਰ ਤੇ ਉਨ੍ਹਾਂ ਦੀ ਹੀ ਧੀ ਸਾਹਿਤਕ ਰਚਨਾਵਾਂ ਲਿਖ ਕੇ ਪੰਜਾਬੀ ਸਾਹਿਤ 'ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਜਸਵਿੰਦਰ ਕੌਰ ਪਿਛਲੇ ਵੀਹ ਸਾਲਾਂ ਤੋਂ ਪੰਜਾਬੀ ਕਵਿਤਾਵਾਂ ਲਿਖਦੇ ਆ ਰਹੇ ਹਨ ਤੇ ਉਨ੍ਹਾਂ ਨੇ ਪੰਜਾਬੀ ਬੋਲੀ ਨੂੰ ਵਿਦਿਆਰਥੀਆਂ ਦੇ ਦਿਲਾਂ 'ਚ ਵਸਾਉਣ ਦਾ ਬੀੜਾ ਚੁੱਕਿਆ ਹੋਇਆ ਹੈ, ਉਹ ਅਧਿਆਪਕਾ ਦੇ ਤੌਰ 'ਤੇ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਪੜ੍ਹਾ ਰਹੇ ਹਨ।
ਉਨ੍ਹਾਂ ਦੀ ਬੇਟੀ ਅੰਤਰਪ੍ਰੀਤ ਕੌਰ ਨੇ 10 ਸਤੰਬਰ 2017 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਉਤਸ਼ਾਹ ਪ੍ਰਾਜੈਕਟ ਅਧੀਨ ਕਰਵਾਏ ਗਏ ਲੇਖ ਰਚਨਾ, ਲੁਧਿਆਣਾ ਕਵਿਤਾ ਰਚਨਾ ਤੇ ਸਲੋਗਨ ਰਚਨਾ ਮੁਕਾਬਲਿਆਂ 'ਚ ਭਾਗ ਲਿਆ ਜਿਸ ਵਿਚੋਂ ਲੇਖ ਰਚਨਾ 'ਚ ਉਸ ਨੇ ਰਾਜ ਪੱਧਰ 'ਤੇ ਪਹਿਲਾ, ਕਵਿਤਾ ਤੇ ਸਲੋਗਨ ਰਚਨਾ 'ਚ ਕੰਨਸੋਲੇਸ਼ਨ ਇਨਾਮ ਪ੍ਰਾਪਤ ਕੀਤਾ ਤੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਦੋਹਾਂ ਮਾਂ-ਬੇਟੀ ਦਾ ਇਕੋ ਨਾਅਰਾ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ। ਅਸੀਂ ਪੰਜਾਬੀ ਸਿਖਾਵਾਂਗੇ ਹਰ ਪੰਜਾਬੀ ਦਿਲ 'ਚ ਇਹ ਦੀ ਜਗ੍ਹਾ ਖਾਸ ਬਣਾਵਾਂਗੇ।
ਭੱਠੀ ਦੇ ਸਾਮਾਨ, ਲਾਹਣ ਅਤੇ ਨਜਾਇਜ਼ ਸ਼ਰਾਬ ਸਮੇਤ 1 ਗ੍ਰਿਫ਼ਤਾਰ
NEXT STORY