ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਲੋਹਗੜ੍ਹ ਨਾਲ ਸਬੰਧਤ ਸੇਵਾ ਮੁਕਤ ਅਧਿਆਪਕ ਮਾਸਟਰ ਰਘਵੀਰ ਸਿੰਘ ਵਿਰਕ ਦੇ ਇਕਲੌਤੇ ਪੁੱਤਰ ਲਖਵਿੰਦਰ ਸਿੰਘ ਲੱਕੀ ਵਿਰਕ ਦੀ ਇੰਗਲੈਂਡ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਲੱਕੀ ਵਿਰਕ ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਦਾ ਭਵਿੱਖ ਸਵਾਰਨ ਦੀ ਨੀਅਤ ਨਾਲ ਲਗਭਗ ਇਕ ਸਾਲ ਪਹਿਲਾਂ ਹੀ ਇੰਗਲੈਂਡ ਗਿਆ ਸੀ। 25 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ। ਉਸ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਪਿੰਡ ਵਿਚ ਗੂੜ੍ਹਾ ਸੋਗ ਛਾ ਗਿਆ।
ਲਗਭਗ 20 ਦਿਨਾਂ ਦੀ ਲੰਮੀ ਕਾਗਜ਼ੀ ਕਾਰਵਾਈ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਉਸ ਦੇ ਜੱਦੀ ਪਿੰਡ ਲੋਹਗੜ੍ਹ ਪਹੁੰਚੀ। ਜਿਵੇਂ ਹੀ ਲਾਸ਼ ਪਿੰਡ ਵਿੱਚ ਦਾਖ਼ਲ ਹੋਈ, ਪੂਰਾ ਮਾਹੌਲ ਗਮਗੀਨ ਹੋ ਗਿਆ। ਵੱਡੀ ਗਿਣਤੀ ਵਿਚ ਇਕੱਠ ਹੋਏ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਨੌਜਵਾਨ ਨੂੰ ਅੰਤਿਮ ਵਿਦਾਈ ਦਿੱਤੀ। ਅੰਤਿਮ ਸਸਕਾਰ ਦੌਰਾਨ ਵੱਡੀ ਗਿਣਤੀ ਵਿਚ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚੇ।
ਇਸ ਮੌਕੇ.ਵਕਫ ਬੋਰਡ ਦੇ ਮੈਂਬਰ ਅਨਵਰ ਭਸੌੜ, ਐਸ.ਡੀ.ਓ. ਪੀ.ਡਬਲਯੂ.ਡੀ. ਸੰਗਰੂਰ ਕੁਲਵਿੰਦਰ ਸਿੰਘ ਧੂਰੀ, ਸਵਰਨ ਸਿੰਘ ਧੂਰੀ, ਅਮਰੀਕ ਸਿੰਘ ਲੁਧਿਆਣਾ, ਭਿੰਦਾ ਸਿੰਘ ਵਿਰਕ, ਗੁਰਸੇਵਕ ਸਿੰਘ ਵਿਰਕ, ਚਮਕੌਰ ਦਾਸ, ਬਲਜਿੰਦਰ ਸਿੰਘ ਭਲਵਾਨ, ਕੁਲਦੀਪ ਸਿੰਘ ਰਾਏਕੋਟ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਆਤਮਾ ਸਿੰਘ, ਬੇਅੰਤ ਸਿੰਘ ਧਨੇਸਰ, ਗੁਰਵਿੰਦਰ ਸਿੰਘ ਰਿੰਕੂ, ਮਨਦੀਪ ਸਿੰਘ ਹੈਪੀ, ਭਿੰਦਰ ਸਿੰਘ ਛਾਪਾ, ਬੰਤ ਸਿੰਘ ਧੂਰੀ ਬੱਸ ਵਾਲੇ, ਨਿਰਮਲ ਸਿੰਘ ਭੋਲਾ, ਭੋਲਾ ਸਿੰਘ, ਮਾਸਟਰ ਬਲਜੀਤ ਸਿੰਘ ਛਾਪਾ, ਨੰਬਰਦਾਰ ਅੰਮ੍ਰਿਤ ਸਿੰਘ, ਭਿੰਦਾ ਵਿਰਕ, ਗੁਰਸੇਵਕ ਸਿੰਘ ਧੂਰੀ ਬੱਸ ਵਾਲੇ, ਸੰਦੀਪ ਸ਼ਰਮਾ, ਭਿੰਦਾ ਧਨੇਸਰ, ਮਨਜੀਤ ਸਿੰਘ ਧਨੇਸਰ, ਅਮਰਜੀਤ ਸਿੰਘ ਲੁਧਿਆਣਾ, ਬੱਗਾ ਸਿੰਘ ਧਨੇਸਰ, ਜੋਗਿੰਦਰ ਸਿੰਘ ਮੱਲ, ਗੁਰਮੇਲ ਸਿੰਘ ਰਾਜਪੁਰਾ, ਮਾਸਟਰ ਚਮਕੌਰ ਸਿੰਘ, ਮਾਸਟਰ ਨਛੱਤਰ ਸਿੰਘ, ਦਸੌਧਾ ਸਿੰਘ ਵਾਲਾ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਲਖਵਿੰਦਰ ਸਿੰਘ ਲੱਕੀ ਮੇਹਨਤੀ, ਸਾਦਗੀਪਸੰਦ ਅਤੇ ਸਭ ਦਾ ਆਦਰ ਕਰਨ ਵਾਲਾ ਨੌਜਵਾਨ ਸੀ, ਜਿਹੜਾ ਆਪਣੇ ਪਰਿਵਾਰ ਦੀ ਭਲਾਈ ਲਈ ਵਿਦੇਸ਼ ਗਿਆ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਕੈਨੇਡਾ ਤੋਂ ਆਏ 2 ਦੋਸਤਾਂ ਦੀ ਸੜਕ ਹਾਦਸੇ ’ਚ ਮੌਤ
NEXT STORY