ਜਲੰਧਰ (ਬਿਊਰੋ) - ਕਿਸਾਨ ਅੰਦੋਲਨ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੇ ਪੰਜਾਬੀ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ, ਹਰਫ ਚੀਮਾ ਅਤੇ ਜੱਸ ਬਾਜਵਾ ਵਰਗੇ ਅਨੇਕਾਂ ਕਲਾਕਾਰ ਦਿੱਲੀ ਪਹੁੰਚ ਰਹੇ ਹਨ। ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਬਹੁਤ ਹੀ ਸੁਚੱਜੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਆਪਣੀ ਬੇਬੇ ਵਲੋਂ ਸੁਣਾਈ ਜਾਣ ਵਾਲੀ ਕਹਾਣੀ ਨੂੰ ਸੁਣਾਉਂਦਿਆਂ ਹੋਇਆ ਲੋਕਾਂ ਨੂੰ ਸਲਾਹ ਦਿੱਤੀ ਹੈ, ਜੋ ਕਿ ਸਿੱਧੀ ਕਿਸਾਨੀ ਅੰਦੋਲਨ ਨਾਲ ਜੁੜੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੇਸ਼ੱਕ ਮੈਂ ਬਾਹਰ ਵਿਦੇਸ਼ 'ਚ ਬੈਠਾ ਹਾਂ ਪਰ ਮੈਂ ਦਿਲੋਂ ਕਿਸਾਨਾਂ ਦੇ ਨਾਲ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਨੌਜਵਾਨਾਂ ਤੇ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਨੂੰ ਬਹੁਤ ਵਧੀਆ ਘੇਰਾ ਪਾਇਆ ਹੈ, ਬੱਸ ਇਸੇ ਤਰ੍ਹਾਂ ਹੀ ਆਪਣੇ ਮੁਕਾਮ 'ਤੇ ਡਟੇ ਰਹੇ ਤਾਂ ਜਲਦ ਹੀ ਸਫ਼ਲਤਾ ਤੁਹਾਡੇ ਕਦਮਾਂ 'ਚ ਹੋਵੇਗੀ। ਸਾਨੂੰ ਆਪਣਾ ਮਕਸਦ ਛੱਡ ਕੇ ਕਿਸੇ 2-4 ਬੰਦਿਆਂ ਪਿੱਛੇ ਨਹੀਂ ਦੋੜਨਾ ਚਾਹੀਦਾ। ਇਸ ਸਮੇਂ ਏਕਤਾ ਨਾਲ ਅੱਗੇ ਵਧਣ ਦੀ ਲੋੜ ਹੈ। ਕੁਝ ਨੈਗਟਿਵ ਲੋਕ ਜਿਹੜੇ ਤੁਹਾਡਾ ਧਿਆਨ ਭਟਕਾ ਰਹੇ ਹਨ, ਉਨ੍ਹਾਂ ਨੂੰ ਤੁਸੀਂ ਨਾ ਛੇੜੋ, ਉਨ੍ਹਾਂ ਦਾ ਨਾਂ ਵੀ ਨਾ ਲਵੋ। ਤੁਸੀਂ ਉਨ੍ਹਾਂ ਲੋਕਾਂ ਦਾ ਨਾਂ ਲਵੋ ਜਿਹੜੇ ਕਿਸਾਨ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹਨ, ਜਿਨ੍ਹਾਂ ਨਾਲ ਕਿਸਾਨ ਅੰਦੋਲਨ ਨੂੰ ਲਾਭ ਹੋ ਰਿਹਾ ਹੈ।' ਇਸ ਤੋਂ ਇਲਾਵਾ ਇਹ ਵੀ ਕਿ ਮੈਂ ਘਰੇ ਬੈਠਿਆ ਗੱਲਾਂ ਨਹੀਂ ਕਰਦਾ ਮੈਂ ਫ਼ਿਕਰਮੰਦ ਹਾਂ ਤਾ ਗੱਲਾਂ ਕਰ ਰਿਹਾ ਹਾ। ਕਿਸਾਨਾਂ ਦਾ ਬਿਜਿਆ ਹੋਇਆ ਹੀ ਖਾਦੇ ਹਾਂ, ਜਿਸ ਨੂੰ ਮੈਂ ਅਣਦੇਖਿਆ ਨਹੀਂ ਕਰ ਸਕਦਾ।
ਰਾਣਾ ਰਣਬੀਰ ਦੀ ਸਲਾਹ ਦਿੰਦਿਆਂ ਦੀ ਵੀਡੀਓ -
ਇਹ ਖ਼ਬਰ ਵੀ ਪੜ੍ਹੋ : ਕੰਗਨਾ ਦੇ ਬਿਆਨ ਨੇ ਸੁਆਣੀਆਂ 'ਚ ਵਧਾਇਆ ਰੋਹ, ਸਿਮਰਨ ਗਿੱਲ ਸਣੇ ਕਈ ਬੀਬੀਆਂ ਨੇ ਪਾਈ ਝਾੜ
ਦੱਸ ਦਈਏ ਕਿ ਹਰਭਜਨ ਮਾਨ ਵਾਰ-ਵਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਪ੍ਰਦਰਸ਼ਨ 'ਚ ਵੀ ਡਟੇ ਹੋਏ ਹਨ। ਹਰਭਜਨ ਮਾਨ ਨੇ ਸੋਸ਼ਲ ਮੀਡੀਆ 'ਤੇ ਧਰਨੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, 'ਮਾਈਆਂ ਰੱਬ ਰਜਾਈਆਂ ???????? ਜੋਸ਼ ਤੇ ਜਜ਼ਬੇ ਨੂੰ ਸਲੂਟ !! ਇਹ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ !!'
ਇਹ ਖ਼ਬਰ ਵੀ ਪੜ੍ਹੋ : ਜੱਸ ਬਾਜਵਾ ਦੀ ਰਿਸੈਪਸ਼ਨ ਪਾਰਟੀ 'ਚ ਦਿੱਲੀ ਤੋਂ ਪਹੁੰਚੇ ਇਹ ਖ਼ਾਸ ਸੱਜਣ-ਮਿੱਤਰ, ਤਸਵੀਰਾਂ ਵਾਇਰਲ
ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਗਾਏ ਜੋਸ਼ੀਲੇ ਗੀਤਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਮੋਰਚਿਆਂ 'ਚ ਸ਼ਾਮਲ ਹੀ ਨਹੀਂ ਸਗੋਂ ਹਰਿਆਣਾ ਪੁਲਸ ਵੱਲੋਂ ਲਾਏ ਨਾਕਿਆਂ ਨੂੰ ਵੀ ਕੁਝ ਹੀ ਸਮੇਂ 'ਚ ਤੋੜ ਕੇ ਅੱਗੇ ਵਧ ਗਏ।
ਇਹ ਖ਼ਬਰ ਵੀ ਪੜ੍ਹੋ : ਕਿਸਾਨ ਧਰਨੇ ਨੂੰ 'ਸ਼ਹੀਨ ਬਾਗ' ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ
ਨੋਟ : ਕੀ ਤੁਸੀਂ ਸਹਿਮਤ ਹੋ ਰਾਣਾ ਰਣਬੀਰ ਦੀ ਕਿਸਾਨੀ ਅੰਦੋਲਨ ਨਾਲ ਜੁੜੀ ਸਲਾਹ ਨਾਲ? ਕੁਮੈਂਟ ਕਰਕੇ ਆਪਣੀ ਰਾਏ ਦੱਸੋ।
ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ
NEXT STORY