ਗੁਰੂ ਹਰਸਹਾਏ/ਜਲਾਲਾਬਾਦ (ਸੁਨੀਲ/ਵਿੱਕੀ/ਟੀਨੂੰ/ਸੁਮਿਤ)- ਹਲਕੇ ਦੇ ਪਿੰਡ ਖੈਰੇ ਕੇ ਉਤਾੜ ਦਾ ਵਸਨੀਕ ਅੰਮ੍ਰਿਤਪਾਲ ਸਿੰਘ ਨਾਮਕ ਕਰੀਬ 23 ਸਾਲਾ ਨੌਜਵਾਨ ਆਪਣੀ ਵਾਹੀਯੋਗ ਮਾਲਕੀ ਜ਼ਮੀਨ ਵਿਚ ਭਾਰਤ-ਪਾਕਿ ਜ਼ੀਰੋ ਲਾਈਨ ’ਤੇ ਕੰਡਿਆਲੀ ਤਾਰ ਦੇ ਅੰਦਰ ਬੀਤੀ 21 ਜੂਨ ਅੰਦਰ ਖੇਤੀ ਕਰਨ ਲਈ ਗਿਆ ਸੀ। ਉਹ ਭੇਤਭਰੇ ਹਾਲਾਤ ਵਿਚ ਪਾਕਿਸਤਾਨ ਪਹੁੰਚ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ
ਅੰਮ੍ਰਿਤਪਾਲ ਸਿੰਘ ਗਲਤੀ ਨਾਲ ਬਾਰਡਰ ਪਾਰ ਕਰ ਗਿਆ ਜਾਂ ਫਿਰ ਕਿਸੇ ਹੋਰ ਕਾਰਨ ਗੁਆਂਢੀ ਮੁਲਕ ਵਿਚ ਦਾਖਲ ਹੋ ਗਿਆ, ਹਾਲੇ ਤੱਕ ਭੇਤ ਬਰਕਰਾਰ ਹੈ। ਪਰਿਵਾਰ ਦੇ ਅਨੁਸਾਰ ਪਾਕਿਸਤਾਨ ਰੇਂਜਰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਬਜ਼ੇ ਵਿਚ ਇਸ ਤਰ੍ਹਾਂ ਦਾ ਕੋਈ ਵੀ ਸਖਸ਼ ਨਹੀ ਹੈ। ਉੱਧਰ ਇਸ ਮਾਮਲੇ ਵਿਚ ਬੀ.ਐੱਸ.ਐੱਫ. ਅਧਿਕਾਰੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਅੰਮ੍ਰਿਤਪਾਲ ਦੇ ਖੇਤੀਬਾੜੀ ਕਰਨ ਦੌਰਾਨ ਪਾਕਿਸਤਾਨ ਵਿਚ ਦਾਖਲ ਹੋ ਜਾਣ ’ਤੇ ਮੁਕੱਦਮਾ ਦਰਜ ਕੀਤੇ ਜਾਣ ਬਾਰੇ ਲਿਖਿਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਪੀੜਤ ਪਰਿਵਾਰ ਦੇ ਘਰ ਪੁੱਜੇ ਅਤੇ ਪਰਿਵਾਰ ਨੂੰ ਹਰੇਕ ਬਣਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਕਿਓਰਿਟੀ ਗਾਰਡ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY