ਗੁਰਦਾਸਪੁਰ—ਅਦਾਕਾਰ ਤੋਂ ਨੇਤਾ ਬਣੇ ਸੰਨੀ ਦਿਓਲ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਪੰਜਾਬੀ ਨਹੀਂ ਪੜ੍ਹ ਸਕੇ। ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਅਤੇ ਚੋਣ ਕਮਿਸ਼ਨ ਦੀ ਅਧਿਕਾਰੀ ਨੇ ਉਨ੍ਹਾਂ ਦਾ ਸਾਥ ਦਿੱਤਾ। ਨਾਮਜ਼ਦਗੀ ਦੇ ਸਮੇਂ ਉਨ੍ਹਾਂ ਦੇ ਭਰਾ ਬਾਬੀ ਦਿਓਲ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੀ ਸੀ।
ਇਸ ਤੋਂ ਪਹਿਲਾਂ ਕਰੀਬ ਸਾਢੇ 11 ਵਜੇ ਸਨੀ ਦਿਓਲ ਅੰਮ੍ਰਿਤਸਰ ਤੋਂ ਸਿੱਧਾ ਜ਼ਿਲਾ ਚੋਣ ਅਧਿਕਾਰੀ ਦਫਤਰ ਪਹੁੰਚੇ। ਉਹ ਚੋਣ ਕਮਿਸ਼ਨ ਅਧਿਕਾਰੀ ਵਿਪੁਲ ਉਜੱਵਲ ਦੇ ਕੋਲ ਗਏ। ਚੋਣ ਅਧਿਕਾਰੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਪੰਜਾਬੀ 'ਚ ਨਾਮਜ਼ਦਗੀ ਅਤੇ ਸਹੁੰ ਚੁੱਕ ਸਕਣਗੇ, ਜਿਸ 'ਤੇ ਸਨੀ ਨੇ ਹਾਂ ਕੀਤੀ ਅਤੇ ਮੁਦਰਾ 'ਚ ਸਵੀਕਾਰ ਕੀਤਾ। ਬਾਅਦ 'ਚ ਜਦੋਂ ਫਾਰਮ ਪੜ੍ਹਨ ਦੀ ਵਾਰੀ ਆਈ ਤਾਂ ਉਹ ਪੰਜਾਬੀ ਨਹੀਂ ਪੜ੍ਹ ਸਕੇ। ਉਨ੍ਹਾਂ ਨੂੰ ਅਸਿਹਜ ਦੇਖ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਅਤੇ ਫਾਰਮ 'ਚ ਲਿਖੀ ਜਾਣਕਾਰੀ ਪੜ੍ਹ ਕੇ ਸੁਣਾਈ। ਬਾਅਦ 'ਚ ਸਹੁੰ ਚੁੱਕਣ ਦਾ ਮੌਕਾ ਆਇਆ ਤਾਂ ਮੌਜੂਦ ਮਹਿਲਾ ਚੋਣ ਅਧਿਕਾਰੀ ਨੇ ਉਨ੍ਹਾਂ ਦਾ ਸਾਥ ਦੇ ਕੇ ਇਸ ਕੰਮ ਨੂੰ ਪੂਰਾ ਕਰਵਾਇਆ। ਨਾਮਜ਼ਦਗੀ ਦੌਰਾਨ ਸ਼ਿਅਦ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪਹੁੰਚਣਾ ਸੀ ਪਰ ਉਹ ਨਹੀਂ ਪਹੁੰਚ ਸਕੇ। ਉਹ ਮਾਲਵਾ ਖੇਤਰ 'ਚ ਚੋਣ ਪ੍ਰਚਾਰ ਕਰ ਰਹੇ ਸਨ। ਲੋਕਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਉਣ ਦੀ ਵੀ ਉਮੀਦ ਸੀ, ਪਰ ਉਹ ਨਹੀਂ ਪਹੁੰਚੇ।
ਇਕ ਝਲਕ ਪਾਉਣ ਨੂੰ ਬੇਤਾਬ ਨਜ਼ਰ ਆਏ ਲੋਕ
ਸਨੀ ਦੇ ਗੁਰਦਾਸਪੁਰ ਆਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ। ਲੋਕ ਇਕ ਝਲਕ ਪਾਉਣ ਨੂੰ ਬੇਤਾਬ ਨਜ਼ਰ ਆਏ।
ਸਾਬਕਾ ਵਿਧਾਇਕ ਸੁਖਪਾਲ ਨੰਨੂ 'ਤੇ ਨਵ-ਵਿਆਹੁਤਾ ਦੇ ਅਗਵਾ ਦਾ ਪਰਚਾ ਦਰਜ
NEXT STORY