ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੀ ਪੁਲਸ ਨੇ ਪੰਜਾਬੀ ਗੀਤਾਂ ਦੀ ਕੈਸੇਟ ਰਿਕਾਰਡ ਕਰਵਾਉਣ ਲਈ ਇਕ ਔਰਤ ਦਾ ਜਿਣਸੀ ਸ਼ੋਸ਼ਣ ਕਰਨ ਅਤੇ ਉਸ ਨਾਲ 1.91 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਐੱਸ.ਐੱਚ.ਓ. ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਪਟਿਆਲਾ ਦੀ ਬਾਜਵਾ ਕਾਲੋਨੀ ਦੇ ਰਹਿਣ ਵਾਲੇ ਪਿਆਰਾ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਨਾਲ ਪੰਜਾਬੀ ਗੀਤਾਂ ਦੀ ਕੈਸੇਟ ਰਿਕਾਰਡ ਕਰਨ ਲਈ ਗੱਲ ਕੀਤੀ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਅਤੇ ਉਸ ਨਾਲ 1.91 ਲੱਖ ਰੁਪਏ ਦੀ ਠੱਗੀ ਵੀ ਮਾਰ ਲਈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਉਹ ਅਜੇ ਵੀ ਫਰਾਰ ਹੈ।
PGI ਦੀ ਸੁਰੱਖਿਆ ਹੋਵੇਗੀ ਹੋਰ ਮਜ਼ਬੂਤ, 176.64 ਲੱਖ ਨਾਲ CCTV ਸਿਸਟਮ ਹੋਵੇਗਾ ਅਪਗ੍ਰੇਡ
NEXT STORY