ਨਾਭਾ (ਬਿਊਰੋ) : ਖੇਤੀ ਬਿੱਲਾਂ ਖ਼ਿਲਾਫ਼ ਪੰਜਾਬੀ ਕਲਾਕਾਰ ਵੀ ਇਸ ਵਾਰ ਮੈਦਾਨ ਵਿਚ ਨਿੱਤਰੇ ਹਨ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ। ਇਸ ਤੋਂ ਬਾਅਦ ਅੱਜ ਨਾਭਾ ਵਿਚ ਕਿਸਾਨਾਂ ਦੇ ਧਰਨੇ ਵਿਚ ਸਮਰਥਨ ਦੇਣ ਲਈ ਪੰਜਾਬੀ ਗਾਇਕ ਚੰਡੀਗੜ੍ਹ ਤੋਂ ਰਵਾਨਾ ਹੋਏ। ਹਰਭਜਨ ਮਾਨ, ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ, ਰਣਜੀਤ ਬਾਵਾ ਤੇ ਰਵਨੀਤ ਸਣੇ ਕਈ ਹੋਰ ਪੰਜਾਬੀ ਗਾਇਕ ਕਿਸਾਨਾਂ ਦਾ ਸਾਥ ਦੇਣ ਜਾ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ 'ਆਸ਼ਿਕ਼ ਮਿੱਟੀ ਦੇ' ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ 'ਅੱਖਾਂ ਖੋਲ੍ਹ' ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਬੰਦ ਦੇ ਸੱਦੇ 'ਤੇ ਭਵਾਨੀਗੜ੍ਹ ਵਿਖੇ ਸਾਰੇ ਬਾਜ਼ਾਰ 'ਤੇ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ, ਛਾਇਆ ਸੰਨਾਟਾ
NEXT STORY