ਪਟਿਆਲਾ,(ਜੋਸਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੰਮੇ ਸਮੇਂ ਬਾਅਦ ਵਿਦਿਆਰਥੀਆਂ ਦੇ ਹਿੱਤਾਂ ਨੂੰ ਦੇਖਦੇ ਹੋਏ ਅਤੇ ਚੱਲ ਰਹੇ ਅਜੋਕੇ ਸਮੇਂ ਦਾ ਹਾਣੀ ਬਣਨ ਲਈ ਬੀ. ਏ. ਦੇ ਸਿਲੇਬਸ 'ਚ ਬਦਲਾਅ ਲਿਆਂਦਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਪ੍ਰੋਫੈਸਰ ਅਤੇ ਫੌਰਨ ਲੈਂਗੂਏਜ ਦੇ ਡੀਨ ਡਾ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਸਮੇਂ ਦੀ ਮੰਗ ਸੀ ਕਿ ਅਸੀਂ ਕੁਝ ਨਵਾਂ ਕਰ ਕੇ ਦਿਖਾਈਏ ਅਤੇ ਅਸੀਂ ਬੀ. ਏ. ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਆਖਿਆ ਕਿ ਲਰਨਿੰਗ, ਲਿਸਨਿੰਗ, ਰੀਡਿੰਗ ਅਤੇ ਰਾਈਟਿੰਗ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਨੂੰ ਬੀ. ਏ. 'ਚ ਹੀ ਉੱਚ ਵਿੱਦਿਆ ਵਰਗੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਬਕਾਇਦਾ ਤੌਰ 'ਤੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਅਸੀਂ ਇਹ ਵਿਦਿਆਰਥੀਆਂ ਲਈ ਲਾਗੂ ਕਰ ਦਿੱਤਾ ਹੈ।
ਉਰਦੂ, ਫਾਰਸੀ ਅਤੇ ਹੋਰ ਲੈਂਗੂਏਜ ਦੇ ਕੋਰਸਾਂ ਨੂੰ ਯੂਨੀਵਰਸਿਟੀ ਕਰਵਾ ਰਹੀ ਹੈ ਮੁਫਤ
ਪੰਜਾਬੀ ਯੂਨੀਵਰਸਿਟੀ ਫੌਰਨ ਲੈਂਗੂਏਜ ਦੇ ਡੀਨ ਡਾ. ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ਅਸੀਂ ਫੌਰਨ ਲੈਂਗੂਏਜ 'ਤੇ ਬਹੁਤ ਵੱਡੇ ਪੱਧਰ 'ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਉਰਦੂ, ਫਾਰਸੀ ਲਈ 4 ਹਫਤਿਆਂ ਦਾ ਕੋਰਸ ਬਿਲਕੁਲ ਫ੍ਰੀ ਕਰਵਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਬਿਨਾਂ ਫਰੈਂਚ ਭਾਸ਼ਾ 'ਚ ਅਸੀਂ 3 ਸਾਲਾ ਕੋਰਸ ਕਰਵਾ ਰਹੇ ਹਾਂ। ਉਨ੍ਹਾਂ ਆਖਿਆ ਕਿ ਇਸ ਭਾਸ਼ਾ 'ਚ ਪਹਿਲਾਂ ਸਰਟੀਫਿਕੇਟ ਕੋਰਸ ਇਕ ਸਾਲ ਦਾ ਕਰਵਾਇਆ ਜਾਂਦਾ ਹੈ, ਇਸ ਤੋਂ ਬਾਅਦ ਡਿਪਲੋਮਾ ਕੋਰਸ ਇਕ ਸਾਲ ਦਾ ਕਰਵਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਤੀਜੇ ਸਾਲ ਲਈ ਐਡਵਾਂਸ ਡਿਪਲੋਮਾ ਕੋਰਸ ਹੁੰਦਾ ਹੈ। ਇਸ ਤੋਂ ਇਲਾਵਾ ਅਸੀਂ ਸੰਸਕ੍ਰਿਤ 'ਚ ਵੀ ਬਹੁਤ ਸ਼ਾਨਦਾਰ ਕੋਰਸ ਕਰਵਾ ਰਹੇ ਹਾਂ।
ਸਰਕਾਰ ਨੇ ਕਿਸਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ 'ਤੇ ਇਕ ਸ਼ਬਦ ਵੀ ਨਹੀਂ ਕਿਹਾ : ਢੀਂਡਸਾ
NEXT STORY