ਪਟਿਆਲਾ : ਕੋਵਿਡ 19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨੇ ਹਾਲ ਦੀ ਘੜੀ 15 ਜਨਵਰੀ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਟਾਲ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ ਹੁਣ ਕਿਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ, ਇਸ ਬਾਰੇ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਸਮੇਂ 'ਚ ਫ਼ੈਸਲਾ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਦੇ ਭਿਆਨਕ ਰੂਪ ਧਾਰਨ ਕਰ ਲਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਬਾਰੇ 'ਕੈਪਟਨ' ਦਾ ਵੱਡਾ ਖ਼ੁਲਾਸਾ, 'ਮੈਨੂੰ ਆਇਆ ਸੀ ਇਮਰਾਨ ਖਾਨ ਦਾ ਮੈਸਜ'
ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 2427 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਖ਼ਤਰਨਾਕ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 687, ਲੁਧਿਆਣਾ ’ਚ 292, ਜਲੰਧਰ ’ਚ 294 ਕੋਰੋਨਾ ਮਾਮਲੇ ਤੇ 1 ਓਮੀਕਰੋਨ ਮਾਮਲਾ, ਐੱਸ. ਏ. ਐੱਸ. ’ਚ 364, ਪਠਾਨਕੋਟ ’ਚ 187, ਅੰਮ੍ਰਿਤਸਰ ’ਚ 131, ਫਤਿਹਗੜ੍ਹ ਸਾਹਿਬ ’ਚ 78, ਗੁਰਦਾਸਪੁਰ ’ਚ 71, ਹੁਸ਼ਿਆਰਪੁਰ ’ਚ 116, ਬਠਿੰਡਾ ’ਚ 45, ਰੋਪੜ ’ਚ 22, ਤਰਨਤਾਰਨ ’ਚ 18, ਫਿਰੋਜ਼ਪੁਰ ’ਚ 18, ਸੰਗਰੂਰ ’ਚ 13, ਮੋਗਾ ’ਚ 22, ਕਪੂਰਥਲਾ ’ਚ 20, ਬਰਨਾਲਾ ’ਚ 10, ਫਾਜ਼ਿਲਕਾ ’ਚ 9, ਫਰੀਦਕੋਟ ’ਚ 13 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਾਨਸਾ ਜ਼ਿਲ੍ਹੇ ’ਚ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਧੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹਿਆ ਗਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਨੀਲਾ ਤੋਂ ਦੁਖ਼ਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY