ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ ਦੇ ਪਿੰਡ ਦਬੁਰਜੀ ਨਾਲ ਸਬੰਧਿਤ ਨੌਜਵਾਨ ਦੀ ਅਮਰੀਕਾ 'ਚ ਭੇਤਭਰੇ ਹਲਾਤ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਹੈਪੀ ਪੁੱਤਰ ਅਮਰੀਕ ਸਿੰਘ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿਣ ਮਗਰੋਂ ਪ੍ਰੇਮਿਕਾ ਦਾ ਰਿਸ਼ਤਾ ਮੰਗਣ ਗਏ ਪ੍ਰੇਮੀ ਨੂੰ ਵੱਜੀ ਠੋਕਰ, ਪੈਟਰੋਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ
ਮ੍ਰਿਤਕ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਅਮਰੀਕਾ ਤੋਂ ਸੂਚਨਾ ਮਿਲੀ ਸੀ ਕਿ 17 ਸਤੰਬਰ ਨੂੰ ਉਨ੍ਹਾਂ ਦੇ ਪੁੱਤਰ ਨੇ ਫ਼ਾਹਾ ਲਾ ਲਿਆ ਹੈ। ਹੈਪੀ ਦੇ ਪਿਤਾ ਅਮਰੀਕ ਸਿੰਘ, ਮਾਤਾ ਪ੍ਰੀਤਮ ਕੌਰ, ਪਤਨੀ ਮਨਦੀਪ ਕੌਰ ਅਤੇ ਚਾਚਾ ਸਾਬਕਾ ਸਰਪੰਚ ਨਿਸ਼ਾਨ ਸਿੰਘ ਸਜਲਾਣਾ ਨੇ ਭਰੇ ਮਨ ਨਾਲ ਦੱਸਿਆ ਕਿ ਉੱਥੋਂ ਮਿਲੀ ਹੋਰ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਸ਼ੱਕ ਹੈ ਕਿ ਹੈਪੀ ਦਾ ਕਤਲ ਹੋਇਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : 'ਚੰਡੀਗੜ੍ਹ' 'ਚ ਪੈ ਰਹੀ ਜੂਨ ਵਰਗੀ ਤਪਿਸ਼, ਮੌਸਮ ਮਹਿਕਮੇ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਭਵਿੱਖਬਾਣੀ
ਇਸ ਲਈ ਉਨ੍ਹਾਂ ਭਾਰਤੀ ਹਾਈ ਕਮਿਸ਼ਨ ਨੂੰ ਬੇਨਤੀ ਕਰ ਦਿੱਤੀ ਹੈ। ਉਨ੍ਹਾਂ ਸਰਕਾਰ ਨੂੰ ਹੈਪੀ ਦੀ ਲਾਸ਼ ਨੂੰ ਭਾਰਤ ਲਿਆਉਣ 'ਚ ਮਦਦ ਦੀ ਅਪੀਲ ਵੀ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਲਗਭਗ 32 ਵਰ੍ਹਿਆਂ ਦਾ ਹੈਪੀ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਦੇ ਦੋ ਬੱਚੇ ਵੀ ਹਨ। ਨੌਜਵਾਨ ਦੀ ਮੌਤ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਮਾਹਿਰ ਦੀ ਚਿਤਾਵਨੀ, 'ਪਰਾਲੀ' ਸਾੜਣੋਂ ਨਾ ਹਟੇ ਤਾਂ ਹੋਰ ਵਿਗੜਨਗੇ 'ਕੋਵਿਡ' ਦੇ ਹਾਲਾਤ
ਖੇਤੀਬਾੜੀ ਮਾਹਿਰ ਦੀ ਚਿਤਾਵਨੀ, 'ਪਰਾਲੀ' ਸਾੜਨ ਦਾ ਰੁਝਾਨ ਹੋਰ ਵਿਗਾੜੇਗਾ 'ਕੋਰੋਨਾ' ਦੇ ਹਾਲਾਤ
NEXT STORY