ਭਿੰਡੀ ਸੈਦਾਂ,(ਗੁਰਜੰਟ)- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਸਾਊਥ ਅਫਰੀਕਾ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸੁੱਚਾ ਸਿੰਘ ਵਾਸੀ ਭੱਗੂਪੁਰ ਉਤਾੜ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਕਰੀਬ ਢਾਈ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਸਾਊਥ ਅਫਰੀਕਾ ਗਿਆ ਸੀ ਤੇ ਡਰਾਈਵਰੀ ਦਾ ਕੰਮ ਕਰਦਾ ਸੀ। ਬੀਤੀ 10 ਫਰਵਰੀ ਨੂੰ ਅਚਾਨਕ ਐਕਸੀਡੈਂਟ ਹੋਣ ਕਾਰਣ ਸਾਊਥ ਅਫਰੀਕਾ 'ਚ ਉਸ ਦੀ ਮੌਤ ਹੋ ਗਈ, ਜਿਸ ਦੀ ਡੈੱਡ ਬਾਡੀ 15 ਫਰਵਰੀ ਨੂੰ ਦਿੱਲੀ ਏਅਰਪੋਰਟ 'ਤੇ ਪਹੁੰਚੀ। ਅੱਜ ਮ੍ਰਿਤਕ ਹਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਭੱਗੂਪੁਰ ਉਤਾੜ ਵਿਖੇ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਪਤਨੀ ਕੁਲਬੀਰ ਕੌਰ ਤੇ 3 ਸਾਲ ਦੇ ਪੁੱਤਰ ਜੋਧ ਸਿੰਘ ਨੂੰ ਛੱਡ ਗਿਆ ਹੈ।
ਲੌਂਗੋਵਾਲ ਵੈਨ ਹਾਦਸਾ : ਅਮਨਦੀਪ ਦੀ ਅਸਾਧਾਰਣ ਬਹਾਦਰੀ ਨੂੰ ਸਲਾਮ- ਕੈਪ. ਅਮਰਿੰਦਰ ਸਿੰਘ
NEXT STORY