ਗੁਰਦਾਸਪੁਰ,(ਹਰਜਿੰਦਰ ਸਿੰਘ ਗੌਰਾਇਆ)- ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੀ ਨੌਜਵਾਨ ਪੀੜੀ ਦਾ ਵਿਦੇਸ਼ਾਂ ਵੱਲ ਕਾਫ਼ੀ ਰੁਝਾਨ ਵੱਧਦਾ ਨਜ਼ਰ ਆ ਰਿਹਾ ਹੈ, ਪਰ ਫਿਰ ਵੀ ਕੁੱਝ ਨੌਜਵਾਨ ਜੋ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਦੀ ਧਰਤੀ 'ਤੇ ਰਹਿਣ ਦੇ ਬਾਵਜੂਦ ਵੀ ਆਪਣੇ ਪੰਜਾਬ ਨਾਲ ਅੱਜ ਵੀ ਮੌਹ ਰੱਖਦੇ ਹਨ। ਹਾਲ ਹੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਜਿਥੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆ ਦੇ ਪਿੰਡ ਵੜੈਚ ਦੇ ਰਹਿਣ ਵਾਲਾ ਗੁਰਸਿੱਖ ਨੌਜਵਾਨ ਹਰਜੀਤ ਸਿੰਘ ਵੱਲੋਂ ਜ਼ਹਾਜ ਦੀ ਬਜਾਏ ਰੋਡ ਰਾਹੀਂ ਆਸਟਰੀਆ ਤੋਂ ਗੱਡੀ 'ਤੇ ਪੰਜਾਬ ਆਪਣੇ ਘਰ ਆਇਆ ਹੈ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ
ਇਸ ਸੰਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਵੇਖਣ ਵਿਚ ਆਉਂਦਾ ਹੈ ਕਿ ਵਧੇਰੇ ਲੋਕ ਵਿਦੇਸ਼ਾਂ ਤੋਂ ਜ਼ਹਾਜਾਂ ਰਾਹੀਂ ਹੀ ਆਉਂਦੇ ਜਾਂਦੇ ਹਨ ਪਰ ਮੇਰਾ ਬੜੇ ਲੰਮੇ ਸਮੇਂ ਤੋਂ ਇਕ ਸੁਫ਼ਨਾ ਸੀ ਕਿ ਜ਼ਹਾਜ ਦੀ ਬਜਾਏ ਗੱਡੀ ਰਾਹੀਂ ਪੰਜਾਬ ਜਾਣਾ ਹੈ, ਜੋ ਪ੍ਰਮਾਤਮਾ ਦੀ ਕ੍ਰਿਪਾ ਨਾਲ ਪੂਰਾ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਮੈਨੂੰ ਇਹ ਇਕ ਸ਼ੌਕ ਸੀ ਕਿ ਮੈਂ ਰੋਡ ਰਾਹੀਂ ਗੱਡੀ 'ਤੇ ਆਸਟਰੀਆ ਤੋਂ ਭਾਰਤ ਆਪਣੇ ਜੱਦੀ ਪਿੰਡ ਪਹੁੰਚਾ। ਹਰਜੀਤ ਸਿੰਘ ਨੇ ਦੱਸਿਆ ਮੈਂ ਕਰੀਬ 14 ਸਾਲਾਂ ਤੋਂ ਆਸਟਰੀਆ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹਾਂ, ਮੇਰੇ ਪਰਿਵਾਰ ਵਿਚ ਆਪਣੀ ਪਤਨੀ ਗੁਰਜੀਤ ਕੌਰ ਜੋ ਕਿ ਆਸਟਰੀਆ ਦੀ ਜੰਮਪਲ ਹੈ ਅਤੇ ਇਕ ਮੇਰਾ 4 ਸਾਲਾਂ ਦਾ ਪੁੱਤਰ ਰਣਤੇਗ ਸਿੰਘ ਸਮੇਤ ਆਸਟਰੀਆ ਵਿਚ ਪੱਕੇ ਤੌਰ 'ਤੇ ਰਹਿ ਰਹੇ ਹਾਂ।
ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'
ਹਰਜੀਤ ਸਿੰਘ ਨੇ ਦੱਸਿਆ ਮੇਰਾ ਇਥੇ ਆਪਣਾ ਕਾਰੋਬਾਰ ਹੈ, ਜਦ ਉਨ੍ਹਾਂ ਨੇ ਗੱਡੀ ਰਾਹੀਂ ਜਾਣ ਦਾ ਫੈਸਲਾ ਲਿਆ ਗਿਆ ਤਾਂ ਮੈਂ ਪਹਿਲਾਂ ਆਸਟਰੀਆ ਤੋਂ ਹੀ ਇਕ ਸਪੈਸ਼ਲ ਗੱਡੀ ਤਿਆਰ ਕਰਵਾਈ, ਜਿਸ ਦੇ ਭਾਰਤ ਆਉਣ ਦਾ ਪੂਰਾ ਨਕਸ਼ਾ ਵੀ ਬਣਿਆ ਅਤੇ 7 ਸਤੰਬਰ 2023 ਤੋਂ ਆਸਟਰੀਆ ਤੋਂ ਭਾਰਤ ਆਉਣ ਲਈ ਚਾਲੇ ਪਾ ਦਿੱਤੀ। ਉਨ੍ਹਾਂ ਦੱਸਿਆ ਕਿ ਰਸਤੇ ਵਿਚ ਵੱਖ-ਵੱਖ 12 ਦੇ ਕਰੀਬ ਦੇਸ਼ਾਂ ਦੇ 'ਚੋਂ ਲੰਘਦਾ ਹੋਇਆ 17 ਫਰਵਰੀ ਨੂੰ ਅਟਾਰੀ ਵਾਹਗਾ ਸਰਹੱਦ 'ਤੇ ਪਹੁੰਚਿਆ ਹਾਂ, ਜਿਸ 'ਚ ਕਰੀਬ 5 ਮਹੀਨਿਆਂ ਦਾ ਸਮਾਂ ਲੱਗਾ ਹੈ।
ਇਹ ਵੀ ਪੜ੍ਹੋ : ਮੁਕੇਰੀਆਂ 'ਚ ਪਹਿਲੀ 'ਸਰਕਾਰ-ਵਪਾਰ ਮਿਲਣੀ' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ
ਆਸਟਰੀਆ ਤੋਂ ਪੰਜਾਬ ਆਉਣ 'ਤੇ ਅੱਜ ਉਨ੍ਹਾਂ ਵੱਲੋਂ ਆਪਣੇ ਜੱਦੀ ਪਿੰਡ ਵੜੈਚ ਵਿਖੇ ਪਹੁੰਚਣ 'ਤੇ ਇਲਾਕੇ ਦੇ ਪਤਵੰਤੇ ਅਤੇ ਸਮਾਜ ਸੇਵਕਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤਾਂ ਨਾਲ ਹੀ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਕ ਹਫ਼ਤੇ ਦਾ ਸਮਾਂ ਘਰ ਬਤੀਤ ਕਰਨ ਉਪਰੰਤ ਪੰਜ ਤਖ਼ਤ ਦੇ ਦਰਸ਼ਨਾਂ ਲਈ ਵੀ ਇਸ ਗੱਡੀ ਰਾਹੀਂ ਮੁੜ ਦਰਸ਼ਨ-ਦੁਆਰ ਕੀਤੇ ਜਾਣਗੇ। ਇਸ ਮੌਕੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਗੱਡੀ ਨੂੰ ਵੇਖਣ ਲਈ ਪਹੁੰਚ ਰਹੇ ਹਨ, ਜੋ ਇਲਾਕੇ ਅੰਦਰ ਕਾਫੀ ਚਰਚਾ 'ਚ ਹੈ।
ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BOP ਰਾਜਾਤਾਲ ’ਚ ਪਾਕਿਸਤਾਨੀ ਡਰੋਨ ਜ਼ਬਤ
NEXT STORY